
ਬੈਂਕ ਬ੍ਰਾਂਚ ਦੇ ਸਹਾਇਕ ਮੈਨੇਜਰ ਜਦੋਂ ਸਵੇਰ ਦੀ ਸੈਰ 'ਤੇ ਨਿੱਕਲੇ ਤਾਂ ਏ.ਟੀ.ਐੱਮ. ਦੀ ਖਰਾਬ ਹਾਲਤ ਦੇਖ ਕੇ ਉਹਨਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਰੀਬ 24 ਕਿਲੋਮੀਟਰ ਦੂਰ ਪਿੰਡ ਛੋਟਾਲਾ ਵਿਖੇ ਲੁਟੇਰਿਆਂ ਨੇ ਇੱਕ ਏ.ਟੀ.ਐਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟਿਆ, ਅਤੇ ਉਸ ਵਿੱਚ ਪਏ ਕਰੀਬ 9 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਸ਼ੁੱਕਰਵਾਰ 9 ਸਤੰਬਰ ਨੂੰ ਦੇਰ ਰਾਤ ਵਾਪਰੀ, ਅਤੇ ਲੁਟੇਰਿਆਂ ਨੇ ਏਟੀਐਮ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਬੈਂਕ ਬ੍ਰਾਂਚ ਦੇ ਸਹਾਇਕ ਮੈਨੇਜਰ ਜਦੋਂ ਸਵੇਰ ਦੀ ਸੈਰ 'ਤੇ ਨਿੱਕਲੇ ਤਾਂ ਏ.ਟੀ.ਐੱਮ. ਦੀ ਖਰਾਬ ਹਾਲਤ ਦੇਖ ਕੇ ਉਹਨਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਟਾਂਡਾ ਦੇ ਉਪ-ਪੁਲਿਸ ਕਪਤਾਨ ਨੇ ਕਿਹਾ ਕਿ ਮੁਲਜ਼ਮਾਂ ਨੂੰ ਫ਼ੜਨ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਅਤੇ ਏ.ਟੀ.ਐਮ. ਦੇ ਨੇੜੇ ਲੱਗੇ ਹੋਰਨਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਲ ਲੁਟੇਰਿਆਂ ਦੀ ਸਹੀ ਗਿਣਤੀ ਬਾਰੇ ਹਾਲੇ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ।