Mohai News : 7 ਮਹੀਨਿਆਂ ਵਿੱਚ 69 ਲੋਕ ਲਾਪਤਾ, ਜਿਨ੍ਹਾਂ ਵਿੱਚੋਂ 70% ਔਰਤਾਂ ਸਨ, 53 ਪੁਲਿਸ ਨੇ ਲੱਭ ਲਈਆਂ

By : BALJINDERK

Published : Sep 10, 2024, 12:12 pm IST
Updated : Sep 10, 2024, 12:12 pm IST
SHARE ARTICLE
file photo
file photo

Mohai News : ਗੁੰਮ ਹੋਣ ਵਾਲੀਆਂ 30 ਲਾਪਤਾ ਲੜਕੀਆਂ ਨਾਬਾਲਿਗ, ਇੱਕ 4 ਸਾਲ ਦਾ ਬੱਚਾ ਵੀ ਸ਼ਾਮਿਲ

Mohai News : ਹਰ ਸਾਲ ਕਈ ਲੋਕ ਘਰਾਂ ਤੋਂ ਲਾਪਤਾ ਹੋ ਜਾਂਦੇ ਹਨ ਅਤੇ ਸਾਲਾਂ ਸਾਲ ਆਪਣੇ ਪਰਿਵਾਰਾਂ ਨੂੰ ਮਿਲਣ ਤੋਂ ਅਸਮਰਥ ਹੁੰਦੇ ਹਨ। ਪੁਲਿਸ ਇਨ੍ਹਾਂ ਲਾਪਤਾ ਲੋਕਾਂ ਨੂੰ ਲੱਭਣ ਲਈ ਯਤਨ ਵੀ ਕਰਦੀ ਹੈ, ਪਰ ਇਸ ਦੇ ਬਾਵਜੂਦ ਉਹ ਜ਼ਿਆਦਾਤਰ ਮਾਮਲਿਆਂ ਵਿੱਚ ਸਫ਼ਲ ਨਹੀਂ ਹੁੰਦੇ। ਮੁਹਾਲੀ ਪੁਲਿਸ ਦੇ ਅੰਕੜਿਆਂ ਅਨੁਸਾਰ ਸਾਲ 2024 ਵਿਚ ਹੁਣ ਤੱਕ ਕੁੱਲ 69 ਲੋਕ ਘਰਾਂ ਤੋਂ ਲਾਪਤਾ ਹੋ ਚੁੱਕੇ ਹਨ। 
ਚਿੰਤਾ ਦੀ ਗੱਲ ਇਹ ਹੈ ਕਿ ਲਾਪਤਾ ਹੋਣ ਵਾਲਿਆਂ ਵਿੱਚ 70 ਫੀਸਦੀ ਲੜਕੀਆਂ ਅਤੇ ਔਰਤਾਂ ਹਨ। ਦੂਜੇ ਪਾਸੇ ਮੁਹਾਲੀ ਪੁਲਿਸ ਨੇ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਕਾਫੀ ਮੁਸ਼ੱਕਤ ਕੀਤੀ। ਇਸ ਵਿਚ ਉਸ ਨੂੰ ਸਫਲਤਾ ਵੀ ਮਿਲੀ ਹੈ। 
ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਪੁਲਿਸ ਨੇ 53 ਲੋਕਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਪਰ ਕੁਝ ਅਜਿਹੇ ਮਾਮਲੇ ਵੀ ਹਨ ਜਿੱਥੇ ਲੜਕੀਆਂ 2-2 ਸਾਲਾਂ ਤੋਂ ਲਾਪਤਾ ਹਨ ਅਤੇ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਲੜਕੀਆਂ ਅਤੇ ਔਰਤਾਂ ਦੀ ਗੱਲ ਕਰੀਏ ਤਾਂ ਇਸ ਸਾਲ 49 ਲੜਕੀਆਂ ਲਾਪਤਾ ਹੋਈਆਂ ਹਨ, ਜਿਨ੍ਹਾਂ 'ਚੋਂ 30 ਨਾਬਾਲਗ ਹਨ। 

7 ਮਹੀਨਿਆਂ 'ਚ ਇੰਨੇ ਲੋਕ ਲਾਪਤਾ 

ਮਹੀਨਾ        ਲਾਪਤਾ        ਬਰਾਮਦ 
ਜਨਵਰੀ          09        04 
ਫਰਵਰੀ          04         04 
ਮਾਰਚ            09         06 
ਅਪ੍ਰੈਲ            11           06 
ਮਈ               13          13 
ਜੂਨ               08         07  
ਜੁਲਾਈ           15          19

ਕਿਸ ਇਲਾਕੇ ਵਿਚ ਕਿੰਨੇ ਕੇਸ 
ਬਲੌਂਗੀ                   19
ਜ਼ੀਰਕਪੁਰ              10 
ਨਯਾਗਾਓਂ               11
ਡੇਰਾਬੱਸੀ                07
ਸਦਰ ਖਰੜ            06
ਸਿਟੀ ਖਰੜ             04
ਮੁੱਲਾਂਪੁਰ                 03 
ਸੋਹਾਣਾ                   03
ਹੰਡੇਸਰਾ                 01
ਮਟੌਰ                     01
ਆਈ ਟੀ ਸਿਟੀ         01
ਫੇਜ਼-1                    01
ਘੜੂੰਆ                   01
ਫੇਜ਼-11                 01

(For more news apart from 7 months 69 people missing, 70% of whom were women, 53 were found by police News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement