Hoshiarpur News : ਹੁਸ਼ਿਆਰਪੁਰ 'ਚ ਹੜ੍ਹ ਦੇ ਪਾਣੀ 'ਚ ਫਸੀ ਕਾਰ, ਲੋਕਾਂ ਦੀ ਮਦਦ ਨਾਲ ਬਾਹਰ ਕੱਢੀ ਗਈ

By : BALJINDERK

Published : Sep 10, 2024, 5:48 pm IST
Updated : Sep 10, 2024, 5:48 pm IST
SHARE ARTICLE
 ਹੜ੍ਹ ਦੇ ਪਾਣੀ 'ਚ ਫਸੀ ਕਾਰ ਨੂੰ ਕੱਢਦੇ ਹੋਏ ਲੋਕ
ਹੜ੍ਹ ਦੇ ਪਾਣੀ 'ਚ ਫਸੀ ਕਾਰ ਨੂੰ ਕੱਢਦੇ ਹੋਏ ਲੋਕ

Hoshiarpur News : ਪਾਣੀ ਦਾ ਵਹਾਅ ਘੱਟਣ ’ਤੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ

Hoshiarpur News : ਹੁਸ਼ਿਆਰਪੁਰ ਦੇ ਪਿੰਡ ਜੇਜੋਂ ਖੱਡ ਵਿਚ ਅੱਜ ਇੱਕ ਕਾਰ ਹੜ੍ਹ ਵਿਚ ਫਸ ਗਈ। ਕਾਰ ਵਿੱਚ 5 ਲੋਕ ਸਵਾਰ ਸਨ। ਲੋਕਾਂ ਦੀ ਮਦਦ ਨਾਲ ਗੱਡੀ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜੋ : Punjab and Haryana High Court : ਫਰਜ਼ੀ ਵਿਆਹ ਦੀ ਆੜ ’ਚ ਧਰਮ ਪਰਿਵਰਤਨ ਦਾ ਸ਼ੱਕ, ਹਾਈ ਕੋਰਟ ਨੇ CBI ਨੂੰ ਜਾਂਚ ਸੌਂਪੀ

ਤੁਹਾਨੂੰ ਦੱਸ ਦੇਈਏ ਕਿ ਪਹਾੜਾਂ 'ਤੇ ਡਿੱਗਣ ਵਾਲਾ ਮੀਂਹ ਦਾ ਪਾਣੀ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਖੱਡ 'ਚ ਆਉਂਦਾ ਹੈ। ਕਰੀਬ ਇੱਕ ਮਹੀਨਾ ਪਹਿਲਾਂ 11 ਅਗਸਤ ਨੂੰ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਵਿਆਹ ਵਾਲੀ ਇਨੋਵਾ ਕਾਰ ਇੱਥੇ ਫਸ ਗਈ ਸੀ ਅਤੇ ਤੇਜ਼ ਪਾਣੀ ਕਾਰਨ ਰੁੜ੍ਹ ਗਈ ਸੀ। ਇਸ ਹਾਦਸੇ ਵਿਚ ਇਨੋਵਾ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੱਥੇ ਬੈਰੀਕੇਡ ਲਗਾ ਦਿੱਤੇ ਗਏ।

ਇਹ ਵੀ ਪੜੋ : Mohali News : ਕੇਂਦਰ ਸਰਕਾਰ ਪੰਜਾਬ ਵਿੱਚੋਂ ਨਹੀਂ ਕਰਵਾ ਰਹੀ ਚੌਲਾਂ ਦੀ ਲਿਫਟਿੰਗ -ਹਰਚੰਦ ਬਰਸਟ

ਅੱਜ ਸਵੇਰੇ ਫਿਰ ਖੱਡ ਵਿਚ ਪਾਣੀ ਭਰ ਗਿਆ। ਕਾਰ ਸਵਾਰਾਂ ਨੇ ਆਪਣੀ ਕਾਰ ਨੂੰ ਖੱਡ 'ਚ ਵਹਿ ਰਹੇ ਪਾਣੀ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਰ ਵਿਚਕਾਰ ਹੀ ਫਸ ਗਈ। ਕਾਰ 'ਚ ਸਵਾਰ ਪੰਜ ਜਣਿਆਂ ਨੇ ਤੇਜ਼ੀ ਨਾਲ ਕਾਰ ਤੋਂ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਕੁਝ ਸਮੇਂ ਬਾਅਦ ਜਦੋਂ ਪਾਣੀ ਦਾ ਵਹਾਅ ਘੱਟ ਹੋਇਆ ਤਾਂ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।

(For more news apart from Car stuck in flood water in Hoshiarpur was pulled out with the help of people  News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement