
ਅੱਜ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ ਨੇ ਭੂੰਦੜ ਨੂੰ ਵੀ ਤਲਬ ਕਰਨ ਲਈ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਪੱਤਰ ਸੌਂਪਿਆ, ਅਸਤੀਫ਼ੇ ਦੀ ਮੰਗ
Punjab News: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਤਲਬ ਕਰਨ ਲਈ ਸ਼ਿਕਾਇਤ ਪੱਤਰ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਵਫ਼ਦ ਨੇ ਸੌਂਪਦਿਆਂ ਕਿਹਾ ਕਿ ਇਸ ਦੇ ਪਿੰਡ ਕਾਹਨੇਵਾਲ 14 ਮਾਰਚ 2014 ਨੂੰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਥੇ ਪਹੁੰਚੇ ਸਨ ਜਿਥੇ ਉਨ੍ਹਾਂ ਬੰਦ ਕਮਰਾ ਗੁਪਤ ਮੀਟਿੰਗ ਸੌਦਾ-ਸਾਧ ਦੇ ਸਿਆਸੀ ਵਿੰਗ ਨਾਲ ਸਬੰਧਤ ਕਨਵੀਨਰ ਰਾਮ ਸਿੰਘ ਛਪਾਲ ਡੇਰਾ ਪ੍ਰੇਮੀਆਂ ਨਾਲ ਮੌਜੂਦ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਸਾਬਕਾ ਮੈਂਬਰ ਅੰਤ੍ਰਿੰਗ ਕਮੇਟੀ ਨੇ ਦਸਿਆ ਕਿ ਮੈਨੂੰ ਉਥੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਤੇ ਭਾਈ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਲੈ ਕੇ ਗਏ ਸਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਅਪਣੇ ਨਿਜੀ ਕੰਮ ਕਰਵਾਉਣੇ ਸਨ। ਮਿੱਠੂ ਸਿੰਘ ਮੁਤਾਬਕ ਸਾਨੂੰ ਅਚਾਨਕ ਵੇਖ ਕੇ ਸੌਦਾ-ਸਾਧ ਦੇ ਰਾਮ ਸਿੰਘ ਕਨਵੀਨਰ ਦੰਗ ਰਹਿ ਗਏ ਤੇ ਹੈਰਾਨ ਪ੍ਰੇਸ਼ਾਨ ਹੋ ਗਏ।
ਉਨ੍ਹਾਂ ਦੋਸ਼ ਲਾਇਆ ਕਿ ਇਹ ਘਟਨਾ 2014 ਦੀ ਹੈ, ਉਸ ਸਮੇਂ ਲੋਕ ਸਭਾ ਚੋਣਾਂ ਸਨ ਤੇ 2015 ਵਿਚ ਬੇਅਦਬੀਆਂ ਸਬੰਧੀ ਘਟਨਾ ਵਾਪਰ ਜਾਂਦੀ ਹੈ। ਔਲਖ ਨੇ ਦੋਸ਼ ਲਾਇਆ ਕਿ ਨਵਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਬਰਾਬਰ ਦਾ ਗ਼ੁਨਾਹਗਾਰ ਹੈ ਤੇ ਉਹ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੇ ਹਨ ਕਿ ਇਸ ਨੂੰ ਤਲਬ ਕਰ ਕੇ ਤਨਖ਼ਾਹ ਲਾਈ ਜਾਵੈ। ਉਨ੍ਹਾਂ ਭੂੰਦੜ ਨੂੰ ਤੁਰਤ ਅਸਤੀਫ਼ਾ ਦੇਣ ਦੀ ਮੰਗ ਕੀਤੀ।