ਮੁਲਜ਼ਮਾਂ ਉੱਤੇ ਪਹਿਲਾ ਹੀ ਤਿੰਨ ਕਤਲ ਕੇਸ ਦਰਜ
ਪਟਿਆਲਾ: ਪਟਿਆਲਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਜੀਵ ਰਾਜਾ ਗੈਂਗ ਮੈਬਰਾਂ ਦੇ ਤਿੰਨ ਕਰੀਬੀ ਸਾਥੀ ਚਾਰ ਪਿਸਟਲ ਤੇ 26 ਰੋਂਦ ਸਮੇਤ ਗ੍ਰਿਫ਼ਤਾਰ ਕੀਤੇ ਹਨ। ਐੱਸ.ਪੀ ਡਿਟੈਕਟਿਵ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਪਿਛਲੇ ਦਿਨੀਂ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ਼ ਚੀਕੂ ਵਾਸੀ ਨਿਉ ਮਾਲਵਾ ਕਲੋਨੀ ਪਟਿਆਲਾ, ਸੁਖਪਾਲ ਸਿੰਘ ਵਾਸੀ ਪਿੰਡ ਹਰਿਆਓ ਜਿਲ੍ਹਾ ਸੰਗਰੂਰ ਨੂੰ ਸਨੋਰ ਤੋ ਰਿਸੀ ਕਲੋਨੀ ਮੋੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 2 ਪਿਸਟਲ .32 ਬੋਰ ਅਤੇ 12 ਰੋਦ ਬਰਾਮਦ ਹੋਏ ਹਨ। ਇਸਦੇ ਨਾਲ ਹੀ ਇਕ ਹੋਰ ਕੇਸ ਵਿੱਚ ਯਸ਼ਰਾਜ ਉਰਫ਼ ਕਾਕਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾ ਵਾਲਾ ਬਜ਼ਾਰ ਪਟਿਆਲਾ ਨੂੰ ਡਕਾਲਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਕੋਲੋਂ ਹਥਿਆਰ ਕੀਤੇ ਬਰਾਮਦ
ਯਸ਼ਰਾਜ ਉਰਫ ਕਾਕਾ ਪਿਛਲੇ ਦਿਨੀ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਦਾ ਸੀ। ਇਸ ਕੋਲੋਂ 2 ਪਿਸਟਲ .32 ਬੋਰ ਤੇ 14 ਰੋਂਦ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੰਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਪੁਲਿਸ ਅਧਿਕਾਰੀ ਨੇ ਕੀਤੇ ਵੱਡੇ ਖੁਲਾਸੇ
ਪੁਲਿਸ ਅਧਿਕਾਰੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਹੋਏ ਵਿਅਕਤੀਆਂ ਦੇ ਪਰਾਧਿਕ ਪਿਛੋਕੜ ਹੈ। ਰੋਹਿਤ ਕਮਾਰ ਉਰਫ਼ ਚੀਕੂ ਖ਼ਿਲਾਫ਼ ਸੱਤ ਮੁਕੱਦਮੇ ਅਤੇ ਸੁਖਪਾਲ ਸਿੰਘ ਦੇ ਖ਼ਿਲਾਫ਼ ਤਿੰਨ ਮੁਕੱਦਮੇ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾਂ ਹੀ ਦਰਜ ਹਨ। ਰੋਹਿਤ ਕੁਮਾਰ ਉਰਫ਼ ਚੀਕੂ ਅਤੇ ਸੁਖਪਾਲ ਸਿੰਘ ਦੀ ਆਪਸ ਵਿੱਚ ਜਾਣ ਪਛਾਣ ਜੇਲ੍ਹ ਵਿੱਚ ਹੋਈ ਹੈ। ਚੀਕੂ ਸਾਲ 2020 ਤੋ ਸਾਲ 2023 ਤੱਕ ਵੱਖ ਵੱਖ ਜੇਲਾਂ ਵਿੱਚ ਰਿਹਾ ਹੈ,ਜਿਸ ਦੌਰਾਨ ਇਸ ਦੀ ਨਜ਼ਦੀਕੀ ਸਾਲ 2022 ਵਿੱਚ ਲਾਰੈਂਸ ਬਿਸ਼ਨੋਈ ਗੈਗ ਦੇ ਨਵਪ੍ਰੀਤ ਸਿੰਘ ਉਰਫ਼ ਨਵ ਲਾਹੋਰੀਆਂ ਨਾਲ ਹੋ ਗਈ ਸੀ।