Advertisement

ਬਾਦਲ ਪਰਵਾਰ ਨੂੰ ਸੱਚ ਦਾ ਸਾਹਮਣਾ ਕਰਨਾ ਚਾਹੀਦੈ : ਵਿਜੇਂਦਰ ਸਿੰਗਲਾ

ROZANA SPOKESMAN
Published Oct 10, 2018, 11:40 am IST
Updated Oct 10, 2018, 11:40 am IST
ਸ਼੍ਰੋਮਣੀ ਅਕਾਲੀ ਦਲ ਵਲੋਂ ਪਟਿਆਲਾ ਰੈਲੀ ਦੀ ਅਸਫ਼ਲਤਾ ਦਾ ਗੁੱਸਾ ਮੀਡੀਆ ਉਪਰ ਕਢਣਾ ਬਿਲਕੁਲ ਗ਼ਲਤ ਹੈ..........
Vijay Inder Singla
 Vijay Inder Singla

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਵਲੋਂ ਪਟਿਆਲਾ ਰੈਲੀ ਦੀ ਅਸਫ਼ਲਤਾ ਦਾ ਗੁੱਸਾ ਮੀਡੀਆ ਉਪਰ ਕਢਣਾ ਬਿਲਕੁਲ ਗ਼ਲਤ ਹੈ, ਅਕਾਲੀ ਦਲ ਵਿਰੁਧ ਲੋਕਾਂ ਦੀ ਆਵਾਜ਼ ਬੁਲੰਦ ਹੋ ਰਹੀ ਹੈ ਜਿਸ ਕਾਰਨ ਪਟਿਆਲਾ ਰੈਲੀ ਵਿਚ ਲੋਕਾਂ ਦਾ ਇਕੱਠ ਨਹੀਂ ਹੋਇਆ ਪਰੰਤੂ ਉਸ ਦਾ ਗੁੱਸਾ ਮੀਡੀਆ ਉਪਰ ਕਢਣਾ ਕਿਸੇ ਪਾਸਿਉਂ ਵੀ ਜਾਇਜ਼ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ।

ਸਿੰਗਲਾ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਇਸ ਦੇ ਆਗੂਆਂ ਨੇ ਸਪੋਕਸਮੈਨ, ਸਪੋਕਸਮੈਨ ਟੀਵੀ ਅਤੇ ਜ਼ੀ ਟੀਵੀ ਵਿਰੁਧ ਜੋ ਜ਼ਹਿਰ ਉਗਲਿਆ ਹੈ, ਉਸ ਤੋਂ ਪਤਾ ਚਲਦਾ ਹੈ ਕਿ ਅਕਾਲੀ ਦਲ ਹੁਣ ਹਾਸ਼ੀਏ 'ਤੇ ਪਹੁੰਚਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸੱਚ ਸੁਣਨਾ ਔਖਾ ਲਗਦਾ ਹੈ ਪਰੰਤੂ ਜੋ ਸਚਾਈ ਹੈ ਕਿ ਸਪੋਕਸਮੈਨ ਨੇ ਉਹੀ ਜ਼ਾਹਰ ਕੀਤੀ ਹੈ। ਫਿਰ ਇਸ ਨੂੰ ਸਿਰਫ਼ ਤੇ ਸਿਰਫ਼ ਅਪਣੇ ਨਾਲ ਜੋੜਨਾ ਇਹ ਤਾਂ ਅਕਾਲੀ ਦਲ ਦੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ।

Location: India, Punjab
Advertisement

 

Advertisement