ਗੁਟਖਾ ਅਤੇ ਪਾਨ ਮਸਾਲਾ 'ਤੇ ਪਾਬੰਦੀ 'ਚ 1 ਸਾਲ ਦਾ ਵਾਧਾ
Published : Oct 10, 2019, 6:48 pm IST
Updated : Oct 10, 2019, 6:48 pm IST
SHARE ARTICLE
Ban on Gutkha and Pan Masala extended for a year
Ban on Gutkha and Pan Masala extended for a year

ਸੂਬੇ 'ਚ ਉਤਪਾਦਨ, ਭੰਡਾਰਨ, ਵਿਕਰੀ ਜਾਂ ਵੰਡ, ਮਾਰਕੀਟ ਵਿਚ ਉਪਲੱਬਧਤਾ 'ਤੇ ਲਗਾਈ ਪਾਬੰਦੀ

ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਫੂਡ ਸੇਫ਼ਟੀ ਐਂਡ ਸਟੈਂਡਰਜ਼ ਰੇਗੂਲੇਸ਼ਨਸ (ਵਿਕਰੀ 'ਤੇ ਮਨਾਹੀ ਅਤੇ ਪਾਬੰਦੀਆਂ) 2011 ਦੇ ਨਿਯਮ 2.3.4 ਅਤੇ ਧਾਰਾ 30 (2) (ਏ) ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗੁਟਖਾ, ਪਾਨ ਮਸਾਲਾ (ਜਿਸ ਵਿਚ ਤਮਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿਕਰੀ ਜਾਂ ਵੰਡ, ਮਾਰਕੀਟ ਵਿਚ ਉਪਲੱਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਕੀਤੇ ਜਾਂ ਖੁੱਲ੍ਹੇ ਹੋਣ ਅਤੇ ਇਹ ਇਕ ਉਤਪਾਦ ਦੇ ਤੌਰ 'ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ 'ਤੇ ਪੈਕ ਕੀਤੇ  ਗਏ  ਹੋਣ 'ਤੇ ਪਾਬੰਦੀ 1 ਹੋਰ ਸਾਲ ਲਈ ਲਗਾਈ ਹੈ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ।

WhatsAppGutkha and Pan Masala

ਇਹ ਨੋਟੀਫਿਕੇਸ਼ਨ 9 ਅਕਤੂਬਰ 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ 'ਚ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਟਖਾ ਅਤੇ ਪਾਨ ਮਸਾਲਾ ਕਈ ਨਸ਼ੀਲੇ ਪਦਾਰਥਾਂ ਦਾ ਮੇਲ ਹੁੰਦਾ ਹੈ, ਜਿਸ ਕਾਰਨ ਸਰੀਰ ਦੇ ਐਂਜਾਈਮਜ਼ 'ਤੇ ਬੁਰਾ ਅਸਰ ਪੈਂਦਾ ਹੈ। ਗੁਟਖੇ ਦੇ ਲਗਾਤਾਰ ਸੇਵਨ ਨਾਲ ਜੀਭ, ਜਬੜੇ ਅਤੇ ਗੱਲਾਂ ਅੰਦਰ ਚਿੱਟੇ ਪੈਚ ਬਣ ਜਾਂਦੇ ਹਨ, ਜਿਸ ਕਾਰਨ ਮੂੰਹ ਦਾ ਕੈਂਸਰ ਹੋ ਜਾਂਦਾ ਹੈ। ਗੁਟਖਾ ਅਤੇ ਪਾਨ ਮਸਾਲਾ ਸ਼ਰੀਰ ਦੇ ਹਾਰਮੋਨਜ਼ ਨੂੰ ਵੀ ਪ੍ਰਭਾਵਤ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement