ਸੁਖੋਈ ਲੜਾਕੂ ਜਹਾਜ਼ ਨਾਲ ਐਂਟੀ ਰੇਡੀਏਸ਼ਨ ਮਿਜ਼ਾਈਲ 'ਰੂਦਰਮ-1' ਦਾ ਸਫ਼ਲ ਪਰੀਖਣ
Published : Oct 10, 2020, 1:48 am IST
Updated : Oct 10, 2020, 1:48 am IST
SHARE ARTICLE
image
image

ਸੁਖੋਈ ਲੜਾਕੂ ਜਹਾਜ਼ ਨਾਲ ਐਂਟੀ ਰੇਡੀਏਸ਼ਨ ਮਿਜ਼ਾਈਲ 'ਰੂਦਰਮ-1' ਦਾ ਸਫ਼ਲ ਪਰੀਖਣ

ਨਵੀਂ ਦਿੱਲੀ, 9 ਅਕਤੂਬਰ : ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਕ ਵਾਰ ਫਿਰ ਦੇਸ਼ ਵਿਚ ਇਤਿਹਾਸ ਰਚ ਦਿਤਾ ਹੈ। ਡੀਆਰਡੀਓ ਨੇ ਸ਼ੁਕਰਵਾਰ ਨੂੰ ਪੂਰਬੀ ਤੱਟ ਤੋਂ ਸੁਖੋਈ-30 ਲੜਾਕੂ ਜਹਾਜ਼ ਨਾਲ ਐਂਟੀ ਰੇਡੀਏਸ਼ਨ ਮਿਜ਼ਾਈਲ 'ਰੂਦਰਮ-1' ਦਾ ਸਫ਼ਲ ਪਰੀਖਣ ਕੀਤਾ। ਇਸ ਮਿਜ਼ਾਈਲ ਨੂੰ ਰਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਵਿਕਸਿਤ ਕੀਤਾ ਹੈ।
ਡੀਆਰਡੀਓ ਨੇ ਕਿਹਾ, 'ਰੂਦਰਮ-1 ਭਾਰਤੀ ਹਵਾਈ ਫ਼ੌਜ ਲਈ ਬਣਾਈ ਗਈ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ ਰੇਡੀਏਸ਼ਨ ਮਿਜ਼ਾਈਲ ਹੈ, ਜਿਸ ਨੂੰ ਡੀਆਰਡੀਓ ਵਲੋਂ ਵਿਕਸਿਤ ਕੀਤਾ ਗਿਆ ਹੈ। ਇਸ ਮਿਜ਼ਾਈਲ ਨੂੰ ਲਾਂਚ ਪਲੇਟਫ਼ਾਰਮ ਦੇ ਰੂਪ ਵਿਚ ਸੁਖੋਈ ਐਸਯੂ-30 ਐਮਕੇਆਈ ਲੜਾਕੂ ਜਹਾਜ਼ ਵਿਚ ਤਿਆਰ ਕੀਤਾ ਗਿਆ ਹੈ, ਇਸ ਵਿਚ ਲਾਂਚ ਸਥਿਤੀਆਂ ਦੇ ਅਧਾਰ 'ਤੇ ਵੱਖ-ਵੱਖ ਰੇਂਜ ਦੀ ਸਮਰੱਥਾ ਹੈ'।


ਡੀਆਰਡੀਓ ਨੇ ਅੱਗੇ ਕਿਹਾ, 'ਇਸ ਵਿਚ ਅੰਤਿਮ ਹਮਲੇ ਲਈ ਪੈਸਿਵ ਹੋਮਿੰਗ ਹੈਡ ਦੇ ਨਾਲ ਆਈਐਨਐਸ-ਜੀਪੀਐਸ ਨੇਵੀਗੇਸ਼ਨ ਹੈ। ਪੈਸਿਵ ਹੋਮਿੰਗ ਹੈਡ ਇਕ ਵਿਸਥਾਰ ਬੈਂਡ 'ਤੇ ਟੀਚੇ ਦਾ ਪਤਾ ਲਗਾਉਣ, ਟੀਚੇ ਦਾ ਵਰਗੀਕਰਣ ਕਰਨ ਅਤੇ ਉਸ ਨੂੰ ਉਲਝਾਉਣ ਦੇ ਕਾਬਲ ਹੈ'। ਇਹ ਮਿਜ਼ਾਈਲ ਭਾਰਤ ਵਿਚ ਤਿਆਰ ਕੀਤੀ ਗਈ ਪਹਿਲੀ ਮਿਸਾਈਲ ਹੈ, ਜਿਸ ਨੂੰ ਕਿਸੇ ਵੀ ਉਚਾਈ ਤੋਂ ਦਾਗਿਆ ਜਾ ਸਕਦਾ ਹੈ। ਮਿਜ਼ਾਈਲ ਕਿਸੇ ਵੀ ਤਰ੍ਹਾਂ ਦੇ ਸਿਗਨਲ ਅਤੇ ਰੇਡੀਏਸ਼ਨ ਨੂੰ ਕਾਬੂ ਕਰਨ ਦੇ ਕਾਬਲ ਹੈ। ਫਿਲਹਾਲ ਮਿਜ਼ਾਇਲ ਵਿਕਾਸ ਟ੍ਰਾਇਲ ਵਿਚ ਜਾਰੀ ਹੈ। ਟ੍ਰਾਇਲ ਪੂਰਾ ਹੋਣ ਤੋਂ ਬਾਅਦ ਜਲਦ ਹੀ ਇਹਨਾਂ ਨੂੰ ਸੁਖੋਈ ਅਤੇ ਸਵਦੇਸ਼ੀ ਜਹਾਜ਼ ਤੇਜਸ ਵਿਚ ਵਰਤਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਡੀਆਰਡੀਓ ਨੇ ਸੂਪਰਸੋਨਿਕ ਮਿਜ਼ਾਇਲ ਅਸਿਸਟਡ ਰਿਲੀਜ਼ ਆਫ਼ ਟਾਰਪੀਡੋ (ਸਮਾਰਟ) ਦਾ ਸਫ਼ਲ ਪਰੀਖਣ ਕੀਤਾ ਸੀ।
(ਪੀਟੀਆਈ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement