ਪੰਜਾਬ 'ਚ ਵੀ ਮੰਡਰਾ ਰਹੇ ਨੇ ਬਿਜਲੀ ਸੰਕਟ ਦੇ ਬੱਦਲ, 2-3 ਦਿਨ ਦੇ ਕੋਲੇ ਦਾ ਸਟਾਕ ਬਚਿਆ
Published : Oct 10, 2021, 8:04 am IST
Updated : Oct 10, 2021, 8:04 am IST
SHARE ARTICLE
power crisis in Punjab
power crisis in Punjab

ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ।

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਦੇਸ਼ ਵਿਚ ਕੋਲੇ ਦੀ ਪੈਦਾ ਹੋਈ ਕਮੀ ਕਾਰਨ ਹੋਰ ਕਈ ਰਾਜਾਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਬਿਜਲੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਪਾਵਰਕਾਮ ਦੇ ਉਚ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਦੋ ਤਿੰਨ ਦਿਨ ਦਾ ਕੋਲਾ ਹੀ ਬਚਿਆ ਹੈ ਅਤੇ ਕੋਇਲੇ ਦੀ ਜਲਦੀ ਸਪਲਾਈ ਨਾ ਹੋਈ ਤਾਂ ਸੰਕਟ ਪੈਦਾ ਹੋ ਸਕਦਾ ਹੈ। ਇਸੇ ਦੌਰਾਨ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਬਿਜਲੀ ਮੰਤਰਾਲੇ ਤੋਂ ਮਦਦ ਮੰਗੀ ਹੈ।

Charanjit Singh ChanniCharanjit Singh Channi

ਕੋਲੇ ਦੀ ਕਮੀ ਕਾਰਨ ਸ਼ਾਮ ਵੇਲੇ ਫ਼ਿਲਹਾਲ ਪਾਵਰਕਾਮ ਨੇ ਅੱਧੇ ਤੋਂ ਇਕ ਘੰਟੇ ਤਕ ਦੇ ਕੱਟ ਲਾਉਣੇ ਵੀ ਸ਼ੁਰੂ ਕਰ ਦਿਤੇ ਹਨ। ਸਰਕਾਰੀ ਤੇ ਪ੍ਰਾਈਵੇਟ ਦੋਹਾਂ ਹੀ ਥਰਮਲਾਂ ਪਲਾਟਾਂ ਵਿਚ ਸਥਿਤੀ ਇਕੋ ਜਿਹੀ ਹੈ। ਦੋ ਤਿੰਨ ਦਿਨ ਦੇ ਕੋਇਲੇ ਦੀ ਸਪਲਾਈ ਹੋਰ ਆਉਣ ਦੀ ਉਮੀਦ ਹੈ ਅਤੇ ਇਸ ਤਰ੍ਹਾਂ ਇਕ ਹਫ਼ਤੇ ਤਕ ਸੰਕਟ ਟਲ ਸਕਦਾ ਹੈ। ਪਾਵਰਕਾਮ ਅਧਿਕਾਰੀਆਂ ਨੇ ਸੰਕਟ ਦੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਬਲਦਵੇਂ ਪ੍ਰਬੰਧ ਕਰਨੇ ਵੀ ਸ਼ੁਰੂ ਕਰ ਦਿਤੇ ਹਨ। ਬਾਹਰੋਂ ਬਿਜਲੀ ਖ਼ਰੀਦਣ ਤੇ ਕੇਂਦਰੀ ਪੂਲ ਵਿਚੋਂ ਸਹਾਇਤਾ ਲੈਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿਤੀਆਂ ਗਈਆਂ ਹਨ।

Power crunch looms in India as coal stocks reach crisis pointPower Crises In Punjab 

ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਪਲਾਟਾਂ ਲਹਿਰਾ ਮੁਹੱਬਤ, ਰੋਪੜ ਤੇ ਪ੍ਰਾਈਵੇਟ ਤਲਵੰਡੀ ਸਾਬੋ ਪਲਾਂਟ ਵਿਚ ਕਈ ਯੂਨਿਟਾਂ ਬਿਜਲੀ ਪੈਦਾਵਾਰ ਘਟੀ ਹੈ ਭਾਵੇਂ ਕਿ ਯੂਨਿਟ ਚਾਲੂ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ।  ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਕਿ ਝੋਨੇ ਦੀ ਫ਼ਸਲ ਪੱਕਣ ਤਕ ਖੇਤੀ ਸੈਕਟਰ ਨੂੰ ਲਗਾਤਾਰ ਸਪਲਾਈ ਜ਼ਰੂਰੀ ਹੈ। ਉਨ੍ਹਾਂ ਬਿਜਲੀ ਸਮਝੌਤਿਆਂ ਮੁਤਾਬਕ ਕੋਲੇ ਦੀ ਸਪਲਾਈ ਨਾ ਮਿਲਣ ਕਾਰਨ ਕੇਂਦਰ ਕੋਲ ਰੋਸ ਵੀ ਪ੍ਰਗਟ ਕੀਤਾ ਹੈ।

Powecom Chairman A. Venu PrasadPowecom Chairman A. Venu Prasad

ਮਹਿੰਗੇ ਮੁਲ ਬਾਹਰੋਂ ਖ਼ਰੀਦਣੀ ਪੈ ਰਹੀ ਹੈ ਬਿਜਲੀ : ਏ.ਵੇਨੂੰ ਪ੍ਰਸਾਦ
ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਕਮ ਐਮ.ਡੀ. ਏ.ਵੇਨੂੰ ਪ੍ਰਸਾਦ ਨੇ ਵੀ ਬਿਜਲੀ ਸੰਕਟ ਦੀ ਸਥਿਤੀ ਪੈਦਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 2-3 ਦਿਨ ਦਾ ਕੋਲੇ ਦਾ ਸਟਾਕ ਹੈ ਅਤੇ 2-3 ਦਿਨ ਦਾ ਹੋਰ ਸਟਾਕ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝਾਰਖੰਡ ਤੇ ਬਿਹਾਰ ਵਰਗੇ ਦੂਰ ਦੁਰਾਡੇ ਰਾਜਾਂ ਤੋਂ ਰੇਲ ਰਾਹੀਂ ਕੋਇਲਾ ਆਉਣ ਕਾਰਨ ਵੀ ਸਮਾ ਲਗਦਾ ਹੈ।

thermal plant bathindathermal plant 

ਉਨ੍ਹਾਂ ਕਿਹਾ  ਕਿ ਖੇਤੀ ਸੈਕਟਰ ਤੋਂ ਇਲਾਵਾ ਘਰੇਲੂ ਖਪਤਕਾਰਾਂ ਲਈ ਵੀ ਹਾਲੇ ਬਿਜਲੀ ਦੀ ਲੋੜ ਹੈ। ਇਸ ਸਮੇਂ 9000 ਮੈਗਾਵਾਟ ਬਿਜਲੀ ਦੀ ਲੋੜ ਹੈ। ਪਿਛਲੇ ਦਿਨੀਂ 1500 ਮੈਗਾਵਾਟ ਬਿਜਲੀ 10 ਤੋਂ 13 ਰੁਪਏ ਯੂਨਿਟ ਮਹਿੰਗੇ ਭਾਅ ਬਾਹਰੋਂ ਖ਼ਰੀਦੀ ਹੈ। ਝੋਨੇ ਦੀ ਬੀਜਾਈ ਦੇ ਸੀਜ਼ਨ ਵਿਚ ਤਾਂ 30 ਰੁਪਏ ਯੂਨਿਟ ਤਕ ਵੀ ਬਿਜਲੀ ਖ਼੍ਰੀਦਣੀ ਪਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement