ਖੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ FIR ਕਰਵਾਈਆਂ ਦਰਜ : ਆਸ਼ੂ
Published : Oct 10, 2021, 6:39 pm IST
Updated : Oct 10, 2021, 6:39 pm IST
SHARE ARTICLE
Bharat Bhushan Ashu
Bharat Bhushan Ashu

800 ਕੁਇੰਟਲ ਚਾਵਲ ਕੀਤੇ ਬਰਾਮਦ

 

ਚੰਡੀਗੜ: ਖੁਰਾਕ ਤੇ ਸਿਵਲ ਸਪਲਾਈ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਸਬੰਧੀ ਬੀਤੇ 24 ਘੰਟਿਆਂ ਦੋਰਾਨ ਤਿੰਨ ਐਫ਼ .ਆਈ .ਆਰ. ਦਰਜ ਕਰਵਾਈਆਂ ਗਈਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦੀਆਂ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਮੂਨਕ ਬਾਰਡਰ ’ਤੇ ਦੋ ਟਰੱਕ ਜ਼ਬਤ ਕੀਤੇ ਗਏ ਹਨ, ਜਦਕਿ ਤੀਸਰਾ ਟਰੱਕ ਪਟਿਆਲਾ ਜ਼ਿਲੇ ਦੇ ਸ਼ੰਭੂ ਵਿੱਚ ਜ਼ਬਤ ਕੀਤਾ ਗਿਆ ਹੈ।    

Bharat Bhushan AshuBharat Bhushan Ashu

 

ਉਨਾਂ ਦੱਸਿਆ ਕਿ ਇਨਾਂ ਟਰੱਕਾਂ ਰਾਹੀਂ ਬੋਗਲ ਬਿਲਿੰਗ ਲਈ ਲਿਆਂਦਾ ਜਾ ਰਿਹਾ 800 ਕੁਇੰਟਲ ਚਾਵਲ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੂਨਕ ਬਾਰਡਰ ’ਤੇ ਟਰੱਕ ਨੰਬਰ ਐਚ.ਆਰ. 69 ਸੀ 5323 ਜੋ ਕਿ ਯੂ.ਪੀ. ਦੇ ਸ਼ਾਹਜਹਾਂਪੁਰ ਦੇ ਬਾਂਦਾ ਸ਼ਹਿਰ ਵਿੱਚ ਸਥਿਤ ਜੇ.ਪੀ. ਦੇਵਲ ਰਾਈਸ ਮਿੱਲ ਤੋਂ 349.40 ਕੁਇੰਟਲ ਚਾਵਲ ਹਰਿਆਣਾ ਦੇ ਜਾਖਲ ਮੰਡੀ ਸਥਿਤ ਸ਼ਿਵ ਸ਼ੰਕਰ ਇੰਟਰਪ੍ਰਾਇਜਜ਼ ਦੇ ਨਾਮ ’ਤੇ ਲੈ ਕੇ ਆਇਆ ਸੀ।

 

Bharat Bhushan AshuBharat Bhushan Ashu

ਜਿਸ ’ਤੇ ਕਾਰਵਾਈ ਕਰਦਿਆਂ ਟਰੱਕ ਡਰਾਇਵਰ ਅਤੇ ਇਸ ਮਾਲ ਸਬੰਧੀ ਸ਼ਾਮਲ ਦੋਵੇਂ ਫਰਮਾਂ ਖਿਲਾਫ਼ 420, 120ਬੀ ਅਧੀਨ ਐਫ.ਆਈ.ਆਰ. ਨੰਬਰ 109 ਮਿਤੀ 9-10-2021 ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਸ਼ਾਹਜਹਾਂਪੁਰ ਜ਼ਿਲੇ ਦੇ ਹੀ ਬਾਂਦਾ ਸਥਿਤ ਅਗਰਵਾਲ ਰਾਈਸ ਮਿੱਲ ਤੋਂ 298.80 ਕੁਇੰਟਲ ਪਰਮਲ ਚਾਵਲ ਦਲੀਪ ਚੰਦ ਰਾਈਸ ਐਂਡ ਜਰਨਲ ਮਿੱਲ ਪਟਿਆਲਾ ਰੋਡ ਜਾਖਲ ਦੇ ਨਾਮ ’ਤੇ ਲਿਆ ਰਹੇ ਟਰੱਕ ਨੰਬਰ ਆਰ.ਜੇ. 07 ਜੀਬੀ 7531 ਦੇ ਡਰਾਇਵਰ ਦਾਨਾ ਰਾਮ ਅਤੇ ਸਬੰਧਤ ਫਰਮਾਂ ਖਿਲਾਫ਼ ਆਈ.ਪੀ.ਸੀ. 1860 ਦੀ ਧਾਰਾ 420 ਅਤੇ 120 ਅਧੀਨ ਐਫ.ਆਈ.ਆਰ. ਨੰਬਰ 110 ਮਿਤੀ 10-10-2021 ਦਰਜ ਕਰ ਲਿਆ ਗਿਆ ਹੈ।

Bharat Bhushan AshuBharat Bhushan Ashu

 

 ਆਸ਼ੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤਿਆ ਦੀ ਚੌਕਸੀ ਸਦਕਾ ਬੋਗਸ ਬਿਲਿੰਗ ਲਈ ਪੱਛਮੀ ਬੰਗਾਲ ਦੇ ਬੁਰਦਾਵਾਨ ਸਥਿਤ ਬੀ.ਐਲ. ਟਰੇਡਰਜ਼ ਲਿਆਂਦਾ ਦਰਸਾਇਆ ਗਿਆ ਇੱਕ ਟਰੱਕ ਪਟਿਆਲਾ ਜ਼ਿਲੇ ਦੇ ਸ਼ੰਭੂ ਬਾਰਡਰ ’ਤੇ 152 ਕੁਇੰਟਲ ਪਰਮਲ ਚਾਵਲ ਬਰਾਮਦ ਕੀਤਾ ਗਿਆ ਹੈ ਜੋ ਕਿ ਫਾਜ਼ਿਲਕਾ ਸਥਿਤ ਆਰ.ਕੇ. ਇੰਡਸਟ੍ਰੀਜ਼ ਰੇਲਵੇ ਰੋਡ ਲਈ ਭਰਿਆ ਗਿਆ ਸੀ। ਇਸ ਸਬੰਧੀ ਟਰੱਕ ਨੰਬਰ ਐਨ.ਐਲ. 01 ਏਬੀ 5584 ਦੇ ਡਰਾਇਵਰ ਅਤੇ ਸਬੰਧਤ ਫਰਮਾਂ ਖਿਲਾਫ ਆਈ.ਪੀ.ਸੀ. 1860 ਦੀ ਧਾਰਾ 420,511 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement