
100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਐਪ ਜਾਰੀ
ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਉਨ੍ਹਾਂ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਲਈ ਪੰਜਾਬ ਪੁਲਿਸ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਇਕ ਵਿਸ਼ੇਸ਼ ਐਪ ਜਾਰੀ ਕੀਤੀ ਗਈ ਹੈ।
Punjab police introduces special app to ensure 100% attendance of its employees
ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 1000 ਦੇ ਕਰੀਬ ਪੁਲਿਸ ਕਰਮੀ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਨਿੱਜੀ ਤੌਰ 'ਤੇ ਚੈਕ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ, ਇਸ ਲਈ ਇਸ ਸਾਰੀ ਪ੍ਰਕਿਰਿਆ ਲਈ ਇਹ ਐਪ ਬਣਾਈ ਗਈ ਹੈ। ਸਤਿੰਦਰ ਸਿੰਘ ਨੇ ਦਸਿਆ ਕਿ ਇਹ ਐਪ ਅਹੁਦੇ ਅਤੇ ਜੀ.ਪੀ.ਐਸ. ਲੁਕੇਸ਼ਨ ਵਾਈਸ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਡਿਊਟੀ 'ਤੇ ਤਾਇਨਾਤ ਪੁਲਿਸ ਕਰਮੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਏਗੀ।
Punjab police introduces special app to ensure 100% attendance of its employees
ਐਸ.ਐਸ.ਪੀ. ਨੇ ਦਸਿਆ ਕਿ ਇਕ ਸਿੰਗਲ ਕਲਿੱਕ ਨਾਲ 24 ਘੰਟੇ ਡਿਊਟੀ 'ਤੇ ਤਾਇਨਾਤ ਕਰਮੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਕਰਮੀ ਦੀ ਡਿਊਟੀ ਸਥਾਨ 'ਤੇ ਹਾਜ਼ਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਇਸ ਨਾਲ ਕਿਸੇ ਵੀ ਸਥਾਨ 'ਤੇ ਤਾਇਨਾਤ ਪੁਲਿਸ ਬਲਾਂ ਦੀ ਸਹੀ ਸਥਿਤੀ ਸਾਹਮਣੇ ਆ ਸਕੇਗੀ ਅਤੇ ਇਹ ਸੁਰੱਖਿਆ ਬਲ ਕਿਸੇ ਵੀ ਹੰਗਾਮੀ ਸਥਿਤੀ ਵਿਚ ਦੂਸਰੇ ਸਥਾਨ 'ਤੇ ਅਸਾਨੀ ਨਾਲ ਪਹੁੰਚ ਸਕਣਗੇ।
Punjab police introduces special app to ensure 100% attendance of its employees
ਸਤਿੰਦਰ ਸਿੰਘ ਨੇ ਦਸਿਆ ਕਿ ਆਈ.ਜੀ. ਨੌਨਿਹਾਲ ਸਿੰਘ ਦੀ ਸਖ਼ਤ ਮਿਹਨਤ ਸਦਕਾ ਪੁਲਿਸ ਬਲਾਂ ਦੀ ਇਸ ਐਪ ਨੂੰ ਜਾਰੀ ਕੀਤਾ ਜਾ ਸਕਿਆ ਹੈ, ਜੋ ਖੁਦ ਪਵਿੱਤਰ ਸ਼ਹਿਰ ਵਿਚ ਸਮੁੱਚੇ ਸੁਰੱਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਆਈ.ਸੀ.ਸੀ. ਸੈਂਟਰ ਵਿਚ ਬੈਠਾ ਅਧਿਕਾਰੀ ਇਕ ਸਿੰਗਲ ਕਲਿੱਕ ਨਾਲ ਪਵਿੱਤਰ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਡਿਊਟੀ 'ਤੇ ਤਾਇਨਾਤ ਪੁਲਿਸ ਕਰਮੀ ਦੀ ਅਹੁਦੇ ਅਤੇ ਪਤੇ ਦੇ ਤੋਂ ਇਲਾਵਾ ਉਸ ਦੇ ਮੋਬਾਈਲ ਫ਼ੋਨ ਬੈਟਰੀ ਦੀ ਪਾਵਰ ਨੂੰ ਵੀ ਚੈਕ ਕਰ ਸਕਦਾ ਹੈ।