
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਸਵੀਰ
ਅੰਮ੍ਰਿਤਸਰ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਅੱਜ ਸਵੇਰੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਨੇ ਟਵਿਟਰ 'ਤੇ ਇਕ ਫੋਟੋ ਸਾਂਝੀ ਕੀਤੀ, ਜਿਸ ਵਿਚ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਬੈਠੇ ਦਿਖਾਈ ਦੇ ਰਹੇ ਹਨ। ਕਪਿਲ ਸ਼ਰਮਾ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
#Blessings ???? pic.twitter.com/YS9xrz44Np
— Kapil Sharma (@KapilSharmaK9) November 10, 2020
ਉਹਨਾਂ ਨੇ ਫੋਟੋ ਸਾਂਝੀ ਕਰਦਿਆਂ ਲ਼ਿਖਿਆ, ‘ਤੁਮ ਕਰਹੁ ਦਇਆ ਮੇਰੇ ਸਾਈਂ ,ਐਸੀ ਮਤਿ ਦੀਜੈ ਮੇਰੇ ਠਾਕੁਰ ,ਸਦਾ ਸਦਾ ਤੁਧੁ ਧਿਆਈ #blessings’ ਤੇ ਨਾਲ ਹੀ ਹੱਥ ਜੋੜੇ ਹੋਏ ਇਮੋਜ਼ੀ ਵੀ ਪੋਸਟ ਕੀਤਾ।
Kapil Sharma- Navjot Sidhu
ਇਸ ਉਪਰੰਤ ਕਪਿਲ ਸ਼ਰਮਾ ਨੇ ਕਾਂਗਰਸੀ ਆਗੂ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਕੁੱਝ ਹੋਰ ਹਸਤੀਆਂ ਵੀ ਹਾਜ਼ਰ ਸਨ।