
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦੇਸ਼ ਭਰ ਵਿਚ ਪਟਾਕਿਆਂ 'ਤੇ ਲਾਈ ਪਾਬੰਦੀ
ਨਵੀਂ ਦਿੱਲੀ, 9 ਨਵੰਬਰ: ਦੇਸ਼ ਭਰ ਵਿਚ ਹਵਾ ਪਦੂਸ਼ਣ ਕਾਰਨ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਐਨਜੀਟੀ ਨੇ 9 ਨਵੰਬਰ ਰਾਤ ਤੋਂ 30 ਨਵੰਬਰ ਤਕ ਦਿੱਲੀ-ਐਨਸੀਆਰ ਵਿਚ ਪਟਾਕੇ ਚਲਾਉਣ ਉੱਤੇ ਪਾਬੰਦੀ ਲਗਾਈ ਹੈ ਜਦਕਿ ਦੇਸ਼ ਦੇ ਦੂਜੇ ਸੂਬਿਆਂ ਨੂੰ ਵੀ ਹੁਕਮ ਦਿਤੇ ਹਨ।
ਐਨਜੀਟੀ ਨੇ ਅਪਣੇ ਹੁਕਮ ਵਿਚ ਕਿਹਾ ਕਿ ਉਨ੍ਹਾਂ ਸ਼ਹਿਰਾਂ ਵਿਚ ਵੇਚੇ ਜਾ ਸਕਦੇ ਹਨ ਜਿਥੇ ਹਵਾ ਦੀ ਗੁਣਵੱਤਾ ਸਹੀ ਹੈ, ਉਥੇ ਸਿਰਫ਼ 2 ਘੰਟੇ ਲਈ ਗਰੀਨ ਪਟਾਕੇ ਚਲਾਉਣ ਦੀ ਆਗਿਆ ਦਿਤੀ ਗਈ ਹੈ। ਇਹ ਛੋਟ ਦੀਵਾਲੀ, ਛੱਠ ਪੂਜਾ, ਕ੍ਰਿਸਮਿਸ ਅਤੇ ਨਵੇਂ ਸਾਲ ਲਈ ਦਿਤੀ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਸਰਕਾਰ ਨੇ ਪਹਿਲਾਂ ਹੀ ਦੀਵਾਲੀ ਦੇ ਦਿਨ ਰਾਜਧਾਨੀ ਵਿਚ ਪਟਾਕੇ ਵੇਚਣ ਉੱਤੇ ਪਾਬੰਦੀ ਲਗਾਈ ਹੋਈ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਨਜੀਟੀ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚਾਰਾਂ ਸੂਬਿਆਂ ਅਤੇ ਵਾਤਾਵਰਣ ਮੰਤਰਾਲੇ ਨੂੰ ਨੋਟਿਸ ਭੇਜਿਆ ਸੀ। ਨੋਟਿਸ ਵਿਚ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ 'ਤੇ ਇਨ੍ਹਾਂ ਸੂਬਿਆਂ ਤੋਂ ਜਵਾਬ ਮੰਗਿਆ ਗਿਆ ਹੈ। (ਏਜੰਸੀ