ਬੋਧੀ ਸੰਮੇਲਨ 'ਚ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨ ਦੀ ਚੁੱਕੀ ਸਹੁੰ
Published : Nov 10, 2022, 7:20 am IST
Updated : Nov 10, 2022, 7:20 am IST
SHARE ARTICLE
image
image

ਬੋਧੀ ਸੰਮੇਲਨ 'ਚ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨ ਦੀ ਚੁੱਕੀ ਸਹੁੰ


ਰਾਜਨੰਦਗਾਉਂ (ਛੱਤੀਸਗੜ੍ਹ), 9 ਨਵੰਬਰ :  ਛੱਤੀਸਗੜ੍ਹ ਦੇ ਰਾਜਨੰਦਗਾਉਂ ਜ਼ਿਲ੍ਹੇ 'ਚ ਬੋਧੀ ਸੰਮੇਲਨ 'ਚ ਕਥਿਤ ਤੌਰ 'ਤੇ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨ ਦੀ ਸਹੁੰ ਚੁੱਕਣ ਦੇ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ |
ਸੋਸ਼ਲ ਮੀਡੀਆ 'ਚ ਵਾਇਰਲ ਹੋਏ ਇਸ ਵੀਡੀਉ 'ਚ ਸਹੁੰ ਚੁੱਕਣ ਦੌਰਾਨ ਕਾਂਗਰਸ ਦੀ ਮੇਅਰ ਸਮੇਤ ਪਾਰਟੀ ਦੇ ਦੋ ਆਗੂਆਂ ਨੂੰ  ਵੀ ਦੇਖਿਆ ਜਾ ਸਕਦਾ ਹੈ | ਇਸ ਘਟਨਾ ਦੇ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਪੁਲਿਸ ਤੋਂ ਸ਼ਿਕਾਇਤ ਕਰ ਕੇ ਪ੍ਰੋਗਰਾਮ ਦੇ ਆਯੋਜਕ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ | ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ | ਹਾਲਾਂਕਿ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਹੁੰ ਲੈਣ ਤੋਂ ਪਹਿਲਾਂ ਉਹ ਪ੍ਰੋਗਰਾਮ ਤੋਂ ਚਲੇ ਗਏ ਸਨ | ਇਸ ਮਹੀਨੇ ਦੀ ਸੱਤ ਤਰੀਖ਼ ਨੂੰ  ਰਾਜਨੰਦਗਾਉਂ ਸਹਿਰ ਵਿਚ ਰਾਜ ਪਧਰੀ ਬੋਧੀ ਸੰਮੇਲਨ ਦਾ ਆਯੋਜਨ ਹੋਇਆ ਸੀ | ਇਸ ਪ੍ਰੋਗਰਾਮ ਵਿਚ ਰਮਨ ਸਿੰਘ, ਸਾਬਕਾ ਭਾਜਪਾ ਸੰਸਦ

ਮਧੂਸੂਦਨ ਯਾਦਵ, ਰਾਜਨੰਦਗਾਉਂ ਨਗਰ ਨਿਗਮ ਦੀ ਮੇਅਰ ਹੇਮਾ ਦੇਸ਼ਮੁਖ ਅਤੇ ਕਾਂਗਰਸ ਨੇਤਾ ਅਤੇ ਮਰਹੂਮ ਰਾਣੀ ਸੂਰਿਆਮੁਖੀ ਦੇਵੀ ਰਾਜਗਾਮੀ ਅਸਟੇਟ ਟਰੱਸਟ ਦੇ ਪ੍ਰਧਾਨ ਵਿਵੇਕ ਵਾਸਨਿਕ ਮੌਜੂਦ ਸਨ |
ਪ੍ਰੋਗਰਾਮ ਦੇ ਅਗਲੇ ਦਿਨ ਇਕ ਵੀਡੀਉ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿਚ ਲੋਕਾਂ ਨੇ ਪ੍ਰਣ ਲਿਆ, Tਮੈਂ ਗੌਰੀ ਗਣਪਤੀ ਆਦਿ ਹਿੰਦੂ ਧਰਮ ਦੇ ਕਿਸੇ ਵੀ ਦੇਵਤੇ ਨੂੰ  ਨਹੀਂ ਮੰਨਾਂ, ਅਤੇ ਨਾ ਹੀ ਉਨ੍ਹਾਂ ਦੀ ਕਦੇ ਪੂਜਾ ਕਰਾਂਗਾ | ਮੈਂ ਇਸ ਗੱਲ 'ਤੇ ਕਦੇ ਵਿਸ਼ਵਾਸ ਨਹੀਂ ਕਰਾਂਗਾ ਕਿ ਰੱਬ ਨੇ ਕਦੇ ਅਵਤਾਰ ਧਾਰਿਆ ਹੈ |'' ਵੀਡੀਉ 'ਚ ਮੰਚ 'ਤੇ ਮੇਅਰ ਦੇਸ਼ਮੁਖ ਅਤੇ ਵਾਸਨਿਕ ਵੀ ਨਜ਼ਰ ਆ ਰਹੇ ਹਨ |
ਮੇਅਰ ਦੇਸ਼ਮੁੱਖ ਨੇ ਕਿਹਾ ਕਿ ਉਨ੍ਹਾਂ ਨੂੰ  ਸਮਾਗਮ ਵਿਚ ਬੁਲਾਇਆ ਗਿਆ ਸੀ ਅਤੇ ਉਹ ਅਜਿਹੇ ਪ੍ਰਣ ਤੋਂ ਪੂਰੀ ਤਰ੍ਹਾਂ ਅਣਜਾਣ ਸਨ | ਉਹ ਇਸਦਾ ਸਮਰਥਨ ਨਹੀਂ ਕਰਦੀ | ਦੇਸ਼ਮੁੱਖ ਨੇ ਕਿਹਾ, ''ਸੂਬਾ ਪਧਰੀ ਬੋਧੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਮੁੱਖ ਮਹਿਮਾਨ ਸਨ | ਪ੍ਰੋਗਰਾਮ ਵਿਚ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ | ਨਿਰਧਾਰਤ ਕੀਤਾ ਗਿਆ ਸਹੁੰ ਚੁੱਕੀ ਜਾਣੀ ਹੈ | ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ | ਦੇਵੀ ਦੇਵਤਿਆਂ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਗਈਆਂ ਤਾਂ ਮੈਂ ਸਹੁੰ ਨਹੀਂ ਚੁੱਕੀ | ਉਨ੍ਹਾਂ ਕਿਹਾ, ''ਮੈਂ ਸਨਾਤਨ ਧਰਮ ਨੂੰ  ਮੰਨਦੀ ਹਾਂ, ਇਸ ਲਈ ਇਹ ਚੰਗਾ ਨਹੀਂ ਲੱਗਾ ਕਿ ਭਗਵਾਨ ਦਾ ਅਪਮਾਨ ਹੋਇਆ ਹੈ | ਮੈਂ ਉਸ ਵਿਚਾਰਧਾਰਾ ਨਾਲ ਅਸਹਿਮਤ ਹਾਂ |'' (ਏਜੰਸੀ)     

 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement