Hoshiarpur News : ਛਾਪੇਮਾਰੀ ਦੌਰਾਨ ਇਕ ਵੱਡੀ ਸਫ਼ਲਤਾ ਮਿਲੀ, ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗੁੱਜਰ ਕਾਬੂ

By : BALJINDERK

Published : Nov 10, 2024, 5:21 pm IST
Updated : Nov 10, 2024, 5:21 pm IST
SHARE ARTICLE
ਮੁਲਜ਼ਮ ਦੀ ਪਹਿਚਾਣ ਰਾਂਝਾ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਵਜੋਂ ਹੋਈ 
ਮੁਲਜ਼ਮ ਦੀ ਪਹਿਚਾਣ ਰਾਂਝਾ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਵਜੋਂ ਹੋਈ 

Hoshiarpur News : ਛਾਪੇਮਾਰੀ ਦੌਰਾਨ ਕਲੋਨੀ ’ਚ ਕੁਲ ਬਣਾ ਕੇ ਰਹਿੰਦੇ ਗੁੱਜਰ ਕੋਲੋਂ ਡੇਢ ਕਿਲੋ ਹੈਰੋਇਨ ਹੋਈ ਬਰਾਮਦ

Hoshiarpur News :  ਹੁਸ਼ਿਆਰਪੁਰ ਦੇ ਟਾਂਡਾ ਵਿੱਚ ਐਸਟੀਐਫ ਟੀਮ ਜਲੰਧਰ ਨੇ ਟਾਂਡਾ ਇਲਾਕੇ ਵਿੱਚ ਨਸ਼ਾ ਤਸਕਰੀ ਤੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਸਥਿਤ ਕਾਰ ਏਜੰਸੀ ਨੇੜੇ ਬਣੀ ਕਲੋਨੀ ’ਚ ਕੁਲ ਬਣਾ ਕੇ ਰਹਿੰਦੇ ਇਕ ਗੁੱਜਰ ਕੋਲੋਂ ਛਾਪੇਮਾਰੀ ਦੌਰਾਨ ਕਰੀਬ ਡੇਢ ਕਿੱਲੋ ਹੈਰੋਇਨ ਬ੍ਰਾਮਦ ਕੀਤੀ ਹੈ। ਜਿਸਦੀ ਕਿ ਅੰਤਰਰਾਸ਼ਟਰੀ ਬਜ਼ਾਰ ’ਚ ਇਸ ਦੀ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ। ਮੁਲਜ਼ਮ ਦੀ ਪਛਾਣ ਰਾਂਝਾ ਪੁੱਤਰ ਕਾਸਮ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਵਜੋਂ ਹੋਈ ਹੈ।

1

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਟੀਐਫ ਜਲੰਧਰ ਟੀਮ ਦੇ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਟੀਐਫ ਜਲੰਧਰ ਟੀਮ ਦੀ ਵਲੋਂ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਟਾਂਡਾ  ਸ਼੍ਰੀ ਅੰਮ੍ਰਿਤਸਰ ਸਾਹਿਬ ਨੇਸ਼ਨਲ ਹਾਈਵੇ ’ਤੇ ਸਥਿਤ ਕਾਰ ਏਜੰਸੀ ਨੇੜੇ ਬਣੀ ਕਲੋਨੀ ਵਿਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਗੁੱਜਰ ਦੇ ਕੁਲ ’ਤੇ ਛਾਪੇਮਾਰੀ ਕੀਤੀ ਤਾਂ ਤਲਾਸ਼ੀ ਦੌਰਾਨ ਰਾਂਝਾ ਨਾਮਕ ਗੁੱਜਰ ਕੋਲ ਰੱਖੇ ਇੱਕ ਬੈਗ ਵਿੱਚੋਂ ਕਰੀਬ ਡੇੜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ ਅਤੇ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਗੰਭੀਰਤਾ ਨਾਲ ਪੁਛਗਿੱਛ ਕੀਤੀ ਜਾਵੇਗੀ। ਉਕਤ ਮੁਲਜ਼ਮ ਪੰਜਾਬ ਵਿੱਚ ਕਿਹੜੇ ਵੱਡੇ ਨਸ਼ਾ ਤਸਕਰ ਗਿਰੋਹ ਨਾਲ ਕੰਮ ਕਰਦਾ ਹੈ ਤੇ ਉਸਦੇ ਹੋਰ ਕਿੰਨੇ ਸਾਥੀ ਇਸ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ। ਪਰਮਿੰਦਰ ਸਿੰਘ ਨੇ ਖਦਸ਼ਾ ਜਤਾਉਂਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਦੇ ਪੰਜਾਬ ਦੇ ਕਿਸੇ ਵੱਡੇ ਨਸ਼ਾ ਤਸਕਰ ਗਿਰੋਹ ਨਾਲ ਸਬੰਧ ਹੋ ਸਕਦੇ ਹਨ ਤੇ ਪੁਛਗਿੱਛ ਦੌਰਾਨ ਹੋਰ ਵੱਡੇ ’ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

(For more news apart from major success was achieved during raid, drug smuggler Gujjar was arrested along with heroin worth crores of rupees News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement