ਸੰਗਰੂਰ 106 ਘਟਨਾਵਾਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ
Stubble Burning in Punjab: ਸੂਬੇ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਸਭ ਤੋਂ ਵੱਡੇ ਵਾਧੇ ਦੇ ਇੱਕ ਦਿਨ ਬਾਅਦ, ਪਰਾਲੀ ਸਾੜਨ ਦੀ ਗਿਣਤੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਸ਼ਨੀਵਾਰ ਨੂੰ ਸੂਬੇ ਭਰ ਵਿੱਚ 237 ਖੇਤਾਂ ਨੂੰ ਅੱਗ ਲੱਗਣ ਦੀ ਰਿਪੋਰਟ ਦਰਜ ਕੀਤੀ ਗਈ, ਜਿਸ ਨਾਲ ਕੁੱਲ ਗਿਣਤੀ 6266 ਹੋ ਗਈ। ਸੰਗਰੂਰ 106 ਘਟਨਾਵਾਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ।
ਸੂਬੇ ਦੇ ਚਾਰ ਸ਼ਹਿਰਾਂ ਦਾ AQI “ਖਰਾਬ'' ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਅੰਮ੍ਰਿਤਸਰ ਦਾ AQI 268, ਮੰਡੀ ਗੋਬਿੰਦਗੜ੍ਹ (248), ਰੂਪਨਗਰ (265), ਜਲੰਧਰ (232), ਲੁਧਿਆਣਾ (195), ਖੰਨਾ (153), ਬਠਿੰਡਾ (180) ਅਤੇ ਪਟਿਆਲਾ (147) ਦਰਜ ਕੀਤਾ ਗਿਆ। ਆਖਰੀ ਚਾਰ "ਦਰਮਿਆਨੀ" ਸ਼੍ਰੇਣੀ ਵਿੱਚ ਹਨ।