
Gurdaspur News : ਰੰਧਾਵਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਵਿਰੁਧ ਮਾਣਹਾਨੀ ਦਾ ਕੇਸ ਕਰਨਗੇ।
Gurdaspur News : ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਅਪਣੀ ਪਾਰਟੀ ਹਿੱਤ ਪ੍ਰਚਾਰ ਕਰਦਿਆਂ ਝੂਠੇ ਐਲਾਨ ਕੀਤੇ ਹਨ। ਰੰਧਾਵਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਵਿਰੁਧ ਮਾਣਹਾਨੀ ਦਾ ਕੇਸ ਕਰਨਗੇ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘‘ਕੱਲ੍ਹ ਡੇਰਾ ਬਾਬਾ ਨਾਨਕ ਤੁਸੀ ਬੌਖਲਾਹਟ 'ਚ ਇੱਕ ਤਾਂ ਮੇਰੇ ਵੱਲੋਂ ਕਰਵਾਏ ਕੰਮਾਂ ਦਾ ਹੀ ਐਲਾਨ ਕਰ ਗਏ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਤੋਂ ਇਲਾਵਾ ਬਿਨਾ ਸਿਰ-ਪੈਰ ਦੀ ਜਿਹੜੀ ਸ਼ਬਦਾਵਲੀ ਮੈਨੂੰ ਅਤੇ ਮੇਰੇ ਪਰਿਵਾਰ ਰੂਪੀ ਹਲਕਾ ਵਾਸੀਆਂ ਨੂੰ ਤੁਸੀ ਬੋਲੀ ਹੈ ਉਸ ਨਾਲ ਹਰ ਕਿਸੀ ਨੂੰ ਮਾਨਸਿਕ ਠੇਸ ਪਹੁੰਚੀ ਹੈ। ਜੇਕਰ ਤੁਸੀਂ ਕੱਲ੍ਹ ਦੀ ਇਸ ਹੋਛੀ ਹਰਕਤ ਲਈ ਲਿਖਤੀ ਰੂਪ 'ਚ ਮੁਆਫੀ ਨਹੀਂ ਮੰਗੀ ਤਾਂ ਤੁਹਾਡੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਾਂਗਾ।’’
ਉਨ੍ਹਾਂ ਨੇ ਪੋਸਟ ਨਾਲ ਇਕ ਕਾਨੂੰਨੀ ਨੋਟਿਸ ਵੀ ਜੋੜਿਆ ਹੈ ਜਿਸ ’ਚ ਲਿਖਿਆ ਹੈ ਕਿ ਕੇਜਰੀਵਾਲ ਅਗਲੇ 15 ਦਿਨਾਂ ਅੰਦਰ ਮੁਆਫ਼ੀ ਮੰਗਣ ਨਹੀਂ ਉਨ੍ਹਾਂ ਵਿਰੁਧ ਕੇਸ ਕੀਤਾ ਜਾਵੇਗਾ।
(For more news apart from Sukhjinder Singh Randhawa warned Arvind Kejriwal file defamation case, know what matter is News in Punjabi, stay tuned to Rozana Spokesman)