'ਰਾਜ-ਸਮਰਥਿਤ ਅਰਾਜਕਤਾ' ਨੂੰ 'ਭਾਰਤ ਬੰਦ' ਦੇ ਰੂਪ ਵਿਚ ਕਰਾਰਾ ਜਵਾਬ : ਸ਼ਿਵ ਸੈਨਾ
Published : Dec 10, 2020, 1:50 am IST
Updated : Dec 10, 2020, 1:50 am IST
SHARE ARTICLE
image
image

'ਰਾਜ-ਸਮਰਥਿਤ ਅਰਾਜਕਤਾ' ਨੂੰ 'ਭਾਰਤ ਬੰਦ' ਦੇ ਰੂਪ ਵਿਚ ਕਰਾਰਾ ਜਵਾਬ : ਸ਼ਿਵ ਸੈਨਾ

ਮੁੰਬਈ, 9 ਦਸੰਬਰ : ਸ਼ਿਵ ਸੈਨਾ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਸੰਗਠਨਾਂ ਵਲੋਂ ਆਯੋਜਤ ਕੀਤਾ 'ਭਾਰਤ ਬੰਦ', 'ਸੂਬਾ ਸਮਰਥਿਤ ਅਰਾਜਕਤਾ' ਨੂੰ ਕਰਾਰ ਜਵਾਬ ਸੀ।
ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਣਾ' ਦੀ ਇਕ ਸੰਪਾਦਕੀ ਵਿਚ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਪਣੇ ਰਾਜਨੀਤਕ ਹਿਤਾਂ ਲਈ ਦੇਸ਼ 'ਤੇ 'ਡਰ ਅਤੇ ਦਹਿਸ਼ਤ' ਦੀ ਤਲਵਾਰ ਲਟਕਾਉਣਾ ਚਾਹੁੰਦੀ ਹੈ। ਸਾਮਨਾ ਵਿਚ ਦੋਸ਼ ਲਾਇਆ ਗਿਆ ਕਿ ਦੇਸ਼ ਵਿਚ ਅਸ਼ਾਂਤੀ
ਦਾ ਹੱਲ ਲੱਭਣ ਦੀ ਥਾਂ ਅਸੀਂ ਇਸ ਬੇਚੈਨੀ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ।
ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਮੰਗਲਵਾਰ ਨੂੰ 'ਭਾਰਤ ਬੰਦ' ਦਾ ਸੱਦਾ ਦਿਤਾ ਸੀ।
ਸੰਪਾਦਕੀ ਵਿਚ ਪੁਛਿਆ ਗਿਆ ਹੈ ਕਿ ਰਾਜਨੀਤਕ ਪਾਰਟੀਆਂ ਦਾ 'ਭਾਰਤ ਬੰਦ' ਦਾ ਸਮਰਥਨ ਕਰਨ ਵਿਚ ਕੀ ਗ਼ਲਤ ਸੀ। ਇਸ ਵਿਚ ਕਿਸਾਨ ਅੰਦੋਲਨ ਨੂੰ ਦੇਸ਼ ਵਿਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਦੱਸੇ ਜਾਣ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਰਾਰ ਦੇਣ ਲਈ ਭਾਜਪਾ ਦੀ ਆਲੋਚਨਾ ਕੀਤੀ ਗਈ।
ਸੰਪਾਦਕੀ ਅਨੁਸਾਰ, ਪਛਮੀ ਬੰਗਾਲ ਵਿਚ ਭਾਜਪਾ ਜਾਤੀ ਅਤੇ ਧਰਮ ਦੇ ਆਧਾਰ ਉੱਥੇ ਧਰੂਵੀਕਰਨ ਕਰ ਰਹੀ ਹੈ, ਉਹ ਰਾਜਨੀਤਕ ਅਰਾਜਕਤਾ ਹੈ। ਖ਼ੂਨ-ਖ਼ਰਾਬੇ ਅਤੇ ਹਿੰਸਾ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਇਹ ਅਰਾਜਕਤਾ ਹੈ। ਸੰਪਾਦਕੀ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਮਸਲਿਆਂ ਦਾ ਛੇਤੀ ਹੱਲ ਕੀਤਾ ਜਾਂਦਾ ਤਾਂ ਉਹ ਘਰ ਵਾਪਸ ਚਲੇ ਜਾਂਦੇ। (ਪੀimageimageਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement