
ਕਿਸਾਨਾਂ ਨੂੰ ਮਿਲਿਆ ਨਿੱਜੀ ਬੈਂਕਾਂ ਦਾ ਸਮਰਥਨ
ਬੱਸੀ ਪਠਾਣਾਂ, 9 ਦਸਬੰਰ (ਖੰਨਾ): ਕੇਂਦਰ ਸਰਕਾਰ ਦੇ ਖੇੜੀਬਾੜੀ ਕਾਲੇ ਕਾਨੂੰਨ ਦੇ ਸਬੰਧ ਚ ਸ਼੍ਰੋ.ਅ. ਦਲ ਦੇ ਸੀਨਿਅਰ ਆਗੂ ਰੂਪੀ ਵਿਰਕ ਵਲੌ ਨਿੱਜੀ ਬੈਕਾਂ 'ਚ ਕਿਸਾਨਾਂ ਦੇ ਹੱਕ 'ਚ ਆਉਣ ਦੀ ਬੇਨਤੀ ਕਰਣ ਉਪੰਰਤ ਬੈਕਾਂ ਵਲੋਂ ਬੈਕਾਂ 'ਚ ਕੰਮਕਾਜ ਬੰਦ ਕਰ ਦਿੱਤਾ ਗਿਆ। ਇਸ ਸਬੰਧ 'ਚ ਰੂਪੀ ਵਿਰਕ ਨੇ ਕਿਹਾ ਕਿ ਕਿਸਾਨੀ ਮੱਦਾ ਸਾਰੇ ਪੰਜਾਬ ਦਾ ਹੈ ਕਿਉਕਿ ਹਰ ਵਰਗ ਕਿਸਾਨ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੋੜਿਆ ਹੋਇਆ ਹੈ ਪਰੂੰਤ ਅੱਜ ਭਾਰਤ ਬੰਦ ਦੌਰਾਨ ਨਿੱਜੀ ਬੈਕਾਂ 'ਚ ਕੰਮ ਕਾਰਜ ਚੱਲ ਰਿਹਾ ਸੀ ਤਾਂ ਸਾਡੇ ਵਲੌ ਨਿੱਜੀ ਬੈਕਾਂ ਦੇ ਕਰਮਚਾਰੀਆ ਨੂੰ ਮਿਲ ਕੇ ਅੱਜ ਕਿਸਾਨੀ ਮੱਦਿਆ ਤੇ ਗੱਲਬਾਤ ਕਰਕੇ ਆਪਣੇ ਹੱਕ 'ਚ ਸਮਰਥਨ ਹਾਸਿਲ ਕੀਤਾ ਗਿਆ ਜਿਸ ਤੌ ਬਾਦ ਨਿੱਜੀ ਬੈਕਾਂ ਵਲੌ ਆਪਣੇ ਬੈਕਾਂ ਚ ਕੰਮਕਾਰਜ ਰੌਕ ਦਿੱਤਾ ਗਿਆ। ਰੂਪੀ ਵਿਰਕ ਵਲੋਂ ਨਿੱਜੀ ਬੈਕ ਦੇ ਕਰਮਚਾਰੀਆ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਨ੍ਹਾ ਵਲੌ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਹੈ।
ਇਸ ਮੌਕੇ ਪ੍ਰਦੀਪ ਕੁਮਾਰ, ਮਨਦੀਪ ਸਿੰਘ, ਸੰਜੀਵ ਕੁਮਾਰ, ਅਮਿਤ ਕੁਮਾਰ, ਹਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੌਨੀ,. ਜਸਪਾਲ ਕੁਮਾਰ ਤੋਂ ਇਲਾਵਾ ਪੱਤਵੰਤੇ ਸੱਜਣ ਹਾਜ਼ਰ ਸਨ।
ਇਸਦੀ ਫੋਟੋ ਕੈਪਸ਼ਨ 09-02 ਵਿਚ ਹੈ।
(ਖੰਨਾ)