
ਮੋਦੀ ਸਰਕਾਰ ਨੇ 20 ਦਿਨਾਂ 'ਚ 20 ਵਾਰ ਵਧਾਈਆਂ ਤੇਲ ਦੀਆਂ ਕੀਮਤਾਂ : ਜਾਖੜ
ਚੰਡੀਗੜ੍ਹ, 9 ਦਸੰਬਰ (ਨੀਲ ਭਲਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪਿਛਲੇ 20 ਦਿਨਾਂ 'ਚ 20 ਵਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਮੋਦੀ ਸਰਕਾਰ ਨੇ ਮੁੜ ਸਿੱਧ ਕਰ ਦਿਤਾ ਹੈ ਕਿ ਉਸ ਦੀ ਤਰਜੀਹ ਆਮ ਲੋਕ ਨਹੀਂ ਬਲਕਿ ਵੱਡੀਆਂ ਕੰਪਨੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਰਹੀ ਹੈ।
ਸੁਨੀਲ ਜਾਖੜ ਬਿਆਨ ਜਾਰੀ ਕਰਦਿਆਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨਾ ਕੇਵਲ ਤੇਲ ਕੀਮਤਾਂ ਵਿਚ ਵਾਧਾ ਕੀਤਾ ਹੈ ਬਲਕਿ ਸਬਸਿਡੀ ਵਾਲਾ ਗੈਸ ਸਿਲਡੰਰ ਵੀ 50 ਰੁਪਏ ਮਹਿੰਗਾ ਕਰ ਦਿਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਬਿਨਾਂ ਵਿਚਾਰ ਚਰਚਾ ਦੇ ਲਾਗੂ ਕੀਤੇ ਫ਼ੈਸਲੇ ਹਮੇਸ਼ਾ ਹੀ ਆਮ ਲੋਕਾਂ, ਕਿਸਾਨਾਂ, ਗ਼ਰੀਬਾਂ, ਦੁਕਾਨਦਾਰਾਂ ਦੇ ਲਈ ਘਾਤਕ ਹੀ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਲੱਖਾਂ ਕਿਸਾਨ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ ਪਰ ਫਿਰ ਵੀ ਕੇਂਦਰ ਸਰਕਾਰ ਜਨ ਭਾਵਨਾ ਦਾ ਸਤਿਕਾਰ ਨਹੀਂ ਕਰ ਰਹੀ ਹੈ ਅਤੇ ਉਲਟਾ ਤੇਲ ਕੀਮਤਾਂ ਵਿਚ ਵਾਧਾ ਕਰ ਕੇ ਆਮ ਲੋਕਾਂ ਦਾ ਜਿਉਣਾ ਮੁਹਾਲ ਕਰ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਸ੍ਰੀ ਜਾਖੜ ਨੇ ਕੇਂਦimageਰ ਸਰਕਾਰ ਤੋਂ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨ ਵੀ ਬਿਨਾਂ ਦੇਰੀ ਰੱਦ ਕਰੇ।