
ਕਿਸਾਨ ਅੰਦੋਲਨ: ਦੇਸ਼ ਦੇ ਸਾਰੇ ਰਾਗੀ ਤੇ ਪ੍ਰਚਾਰਕ ਦਿੱਲੀ ਬਾਰਡਰ 'ਤੇ ਡਟੇ ਰਹਿਣਗੇ: ਗੁਰਦੇਵ ਸਿੰਘ
ਖ਼ਾਲਿਸਤਾਨ ਤੇ ਰਾਜਨੀਤੀ ਦੀ ਗੱਲ ਕਰਨ ਵਾਲਿਆਂ ਦੀ ਕਿਸਾਨੀ ਸੰਘਰਸ਼ 'ਚ ਕੋਈ ਥਾਂ ਨਹੀਂ: ਰਾਗੀ ਸਭਾ
ਕਰਨਾਲ, 9 ਦਸੰਬਰ ( ਪਲਵਿੰਦਰ ਸਿੰਘ ਸੱਗੂ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਦੇਸ਼ ਦੇ ਕਿਸਾਨਾਂ ਨੂੰ ਗਲ ਲਗਾ ਕੇ ਉਨ੍ਹਾਂ ਦੀ ਨੂੰ ਮੰਨ ਲੈਣਾ ਚਾਹੀਦਾ ਹੈ ਸਾਲਾਂ ਦੇ ਇਸ ਸੰਘਰਸ਼ ਨੂੰ ਦੇਸ ਵਿਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸਮਰਥਨ ਮਿਲ ਰਿਹਾ ਹੈ। ਅਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਰਾਗੀ, ਸੰਤ ਮਹਾਪੁਰਸ਼, ਪ੍ਰਚਾਰਕ ਜਥੇ ਦੇ ਰੂਪ ਅੰਮ੍ਰਿਤਸਰ ਤੋਂ ਚੱਲ ਕੇ ਕਰਨਾਲ ਪਹੁੰਚੇ ਹਾਂ ਅਤੇ ਕਰਨਾਲ ਵਿਚ ਹੀ ਅਸੀਂ ਰਲ਼-ਮਿਲ ਕੇ ਅਰਦਾਸ ਸਮਾਗਮ ਕੀਤਾ ਹੈ ਤੇ ਹੁਣ ਅਸੀਂ ਅੱਜ ਦਿੱਲੀ ਵੱਲ ਰਵਾਨਾ ਹੋਣ ਲੱਗੇ ਹਨ। ਸਾਰੇ ਰਾਗੀ ਪ੍ਰਚਾਰਕ ਅੱਜ ਦਿੱਲੀ ਪਹੁੰਚ ਜਾਣਗੇ ਅਤੇ ਕਿਸਾਨਾਂ ਦਾ ਹਰ ਤਰਾਂ ਦਾ ਸਮਰਥਨ ਕੀਤਾ ਜਾਏਗਾ ਹਰ ਸੰਭਵ ਮੱਦਦ ਕੀਤੀ ਜਾਏਗੀ ਨਾਂ ਦੇ ਇਸ ਅੰਦੋਲਨ ਵਿਚ ਨਾ ਤਾਂ ਖਾਲਿਸਤਾਨ ਅਤੇ ਨਾ ਹੀ ਕਿਸੇ ਰਾਜਨੀਤੀ ਨੂੰ ਜਗ੍ਹਾ ਮਿਲੇਗੀ ਇਹ ਸਿਰਫ਼ ਕਿਸਾਨਾਂ ਦਾ ਅੰਦੋਲਨ ਹੈ ਜਿਸ ਦਾ ਅਸੀਂ ਸਾਰੇ ਪ੍ਰਚਾਰਕ ਸਮਰਥਨ ਕਰ ਰਹੇ ਹਾਂ।
ਭਾਈ ਗੁਰਦੇਵ ਸਿੰਘ ਨੇ ਕਿਹਾ ਦੇਸ ਦੇ ਸਾਰੇ ਕਿਸਾਨ ਸਰਕਾਰ ਅੱਗੇ ਹੱਥ ਜੋੜ ਕੇ ਖੜ੍ਹੀ ਹੈ ਅਤੇ ਬਾਰ ਬਾਰ ਬੇਨਤੀਆਂ ਕਰ ਰਹੀ ਹੈ ਪਰ ਸਰਕਾਰ ਆਪਣੇ ਅੜੀਅਲ ਕਰਵਾਈਏ ਤੇ ਅੜੀ ਹੋਈ ਹੈ। ਸਰਕਾਰ ਨੂੰ ਕਿਸਾਨਾਂ ਅੱਗੇ ਝੁਕ ਜਾਣਾ ਚਾਹੀਦਾ ਹੈ ਅਤੇ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਅਸੀਂ ਦਿੱਲੀ ਬਾਰਡਰ ਤੇ ਜਾ ਕੇ ਕਿਸਾਨਾਂ ਦੇ ਹੱਕ ਵਿੱਚ ਅਰਦਾਸ ਸਮਾਗਮ ਕਰਾਏ ਗਏ ਅਤੇ ਕੀਰਤਨ ਦਾ ਪ੍ਰਵਾਹ ਲਗਾਤਾਰ ਚਲਦਾ ਰਹੇਗਾ।
ਇਸ ਮੌਕੇ ਬਾਬਾ ਬੁੱਢਾ ਸਾਹਿਬ ਪ੍ਰਚਾਰਕ ਸਭਾ ਦੇ ਸਕੱਤਰ ਭਾਈ ਗੁਲਾਬ ਸਿੰਘ ਨੇ ਕਿਹਾ ਤੇ ਕਿਸਾਨਾਂ ਦਾ ਅੰਦੋਲਨ ਪੂਰੇ ਦੇਸ ਵਾਸਤੇ ਹੈ ਇਸ ਨਾਲ ਹਰ ਦੇਸ਼ ਦੇ ਨਾਗਰਿਕ ਨੂੰ ਫਾਇਦਾ ਮਿਲਦਾ ਹੈ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੋਣ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਾਗਮ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਅੰਦੋਲਨ ਦੇ ਢੰਗ ਨਾਲ ਸਫਲ ਬਣਾਉਣ ਦੀ ਅਰਦਾਸ ਕਰਾਂਗੇ। ਇਸ ਅਰਦਾਸ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ, 100 ਦੇ ਕਰੀਬ ਸੰਤ ਮਹਾਪੁਰਸ਼, ਢਾਡੀ ਜਥੇ ਅਤੇ ਪ੍ਰਚਾਰਕ ਸ਼ਾਮਲ ਹੋਣਗੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਖਾਲਸਤਾਨ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜੋ ਲੋਕ ਖਾਲਿਸਤਾਨ ਦੀ ਗੱਲ ਕਰ ਰਹੇ ਹਨ। ਉਹ ਕਿਸਾਨਾਂ ਨਾਲ ਬੁਰਾ ਕਰ ਰਹੇ ਹਨ। ਉਨ੍ਹਾਂ ਕਿਹਾ ਖਾਲਸਾ ਦਾ ਨਾਅਰਾ ਲਗਾਉਣਾ ਦੇਸ਼ ਨੂੰ ਦੋ ਹਿਸਿਆਂ ਵੰਡਣਾ ਨਹੀਂ ਹੈ। ਖਾਲਸਤਾਨ ਦਾ ਮਤਲਬ ਹੁੰਦਾ ਹੈ ਸੱਚੇ ਤੇ ਸੁੱਚੇ ਸਿਰਫ ਖਾਲਸ ਲੋਕਾਂ ਦਾ ਇਕੱਠ ਹੁੰਦਾ ਹੈ। ਸਰਕਾਰ ਨੂੰ ਛੇਤੀ ਹੀ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਇਸ ਮੌਕੇ ਸੰਤ ਬਾਬਾ ਜੋਗਾ ਸਿੰਘ ਅਤੇ ਹੋਰ ਮਹਾਂਪੁਰਸ਼ਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਫਲ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਇਸ ਜਥੇ ਨੂੰ ਦਿੱਲੀ ਵੱਲ ਤੋਰਿਆ ਇਸ ਮੌਕੇ ਸਾਰੇ ਰਾਗੀ ਪ੍ਰਚਾਰਕ ਅਤੇ ਸੰਤ ਮਹਾਂਪੁਰਸ਼ ਮੌਜੂਦ ਸਨ
news palwinder singh saggu karnal ੦੯-੧੨(੧)