
ਰਾਸ਼ਟਰਪਤੀ ਐਵਾਰਡੀ ਅਧਿਆਪਕ ਅਮਰ ਸਿੰਘ ਬਿਲਿੰਗ ਨੇ ਐਵਾਰਡ ਕੀਤਾ ਵਾਪਸ
ਫ਼ਤਿਹਗੜ੍ਹ ਸਾਹਿਬ, 9 ਦਸੰਬਰ (ਸੇਠੀ): ਸੇਵਾ ਮੁਕਤ ਪ੍ਰਿੰਸੀਪਲ ਅਮਰ ਸਿੰਘ ਬਿਲਿੰਗ ਨੇ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਅਪਣਾ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੱਤਰ ਵਿਚ ਕੇਂਦਰ ਸਰਕਾਰ ਵਲੋਂ ਖੇਤੀ ਬਿਲ ਕਿਸਾਨਾਂ ਉੱਪਰ ਜ਼ਬਰੀ ਠੋਸਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਖੜੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਖੇਤੀ ਬਿਲ ਤੁਰਤ ਵਾਪਸ ਲੈਣ ਦੀ ਵੀ ਮੰਗ ਕੀਤੀ।