
ਆਤਮ ਸੁਰੱਖਿਆ 'ਸੈਲਫ਼ ਡਿਫ਼ੈਂਸ'
ਸੁੰਦਰ ਸ਼ਹਿਰ ਚੰਡੀਗੜ੍ਹ ਦੀ ਪੁਲਿਸ ਫ਼ੋਰਸ ਵਲੋਂ ਆਤਮ ਸੁਰੱਖਿਆ 'ਸੈਲਫ਼ ਡਿਫ਼ੈਂਸ' ਦਾ ਕੋਰਸ ਕਰਵਾਇਆ ਜਾਂਦਾ ਹੈ। ਨਾ ਕੋਈ ਫ਼ੀਸ ਤੇ ਨਾ ਕੋਈ ਪਰਚੀ ਦੀ ਲੋੜ ਪੈਂਦੀ ਹੈ, ਮੁਫ਼ਤ ਵਿਚ ਹੀ ਹਰ ਥਾਂ ਕੈਂਪ ਆਯੋਜਤ ਕੀਤੇ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿਚ ਬੱਚੀਆਂ ਤੇ ਇਸਤਰੀਆਂ ਦੀ ਸੁਰੱਖਿਆ ਲਈ ਨਿਵੇਕਲੇ ਢੰਗ ਨਾਲ ਮਾਰਸ਼ਲ ਆਰਟ ਦੇ ਗੁਰ ਸਿਖਾਏ ਜਾਂਦੇ ਹਨ। ਜਿਹੜੀਆਂ ਔਰਤਾਂ ਤੇ ਬੱਚੀਆਂ ਡਰਦੀਆਂ ਹਨੇਰੇ ਵਿਚ ਬਾਹਰ ਨਹੀਂ ਨਿਕਲਦੀਆਂ, ਉਨ੍ਹਾਂ ਨੂੰ ਬਹਾਦਰ, ਬੇਖੌਫ਼ ਤੇ ਸ਼ੇਰਨੀਆਂ ਬਣਾਇਆ ਜਾਂਦਾ ਹੈ। ਸੰਜੇ ਸਰ ਅਤੇ ਉਨ੍ਹਾਂ ਦੀ ਪੂਰੀ ਟੀਮ ਪੂਰੇ ਤਨ ਮਨ ਨਾਲ ਕੈਂਪ ਦੇ ਸਮੇਂ ਨੂੰ ਸਫ਼ਲ ਕਰਨ ਲਈ ਤਨਦੇਹੀ ਨਾਲ ਕੰਮ ਕਰਦੇ ਹਨ। ਕਿਵੇਂ ਗਿੱਦੜਾਂ ਤੋਂ ਸ਼ੇਰ ਬਣਾਇਆ ਜਾਂਦਾ ਹੈ, ਇਹ ਭਾਵਨਾ ਕਦੇ ਭੁੱਲ ਨਹੀਂ ਸਕਦੀ, ਅਭੁੱਲ ਬਣ ਜਾਂਦੀ ਹੈ। ਇਹ ਕੈਂਪ ਹਰ ਸਾਲ ਜੂਨ ਮਹੀਨੇ ਵਿਚ ਲਗਾਇਆ ਜਾਂਦਾ ਹੈ। ਅੰਤ ਵਿਚ ਜਸਜੀਤ ਕੌਰ ਚੈੜੀਆਂ ਪੂਰੇ ਚੰਡੀਗੜ੍ਹ ਪੁਲਿਸ ਪ੍ਰਵਾਰ ਦਾ ਧਨਵਾਦ ਕਰਦੀ ਹੈ ਅਤੇ ਆਉਣ ਵਾਲੇ ਸੋਹਣੇ ਅਤੇ ਨਿਰੋਗ ਸਮਾਜ ਕਲਪਨਾ ਦੀ ਵੀ।