
ਲਾੜੇ-ਲਾੜੀ ਨੇ ਝੋਲੀ 'ਚ ਨਹੀਂ ਪਵਾਏ ਸ਼ਗਨ, ਕਿਸਾਨ ਅੰਦੋਲਨ ਲਈ ਗੋਲਕ ਰੱਖੀ
ਲੋਕਾਂ ਨੂੰ ਸ਼ਗਨ ਦਾ ਪੈਸਾ ਇਕ ਗੋਲਕ 'ਚ ਪਾਉਣ ਲਈ ਕਿਹਾ
ਮਲੋਟ, 9 ਦਸੰਬਰ (ਪਪ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਿਰੁਧ ਦਿੱਲੀ 'ਚ ਕਿਸਾਨ ਪਿਛਲੇ 14 ਦਿਨਾਂ ਤੋਂ ਧਰਨਿਆਂ 'ਤੇ ਡਟੇ ਹੋਏ ਹਨ। ਇਨ੍ਹਾਂ ਕਿਸਾਨਾਂ ਦੇ ਹੌਂਸਲੇ ਤੇ ਮਦਦ ਲਈ ਦੇਸ਼ ਵਿਦੇਸ਼ ਤੋਂ ਪੰਜਾਬੀ ਅੱਗੇ ਆ ਰਹੇ ਹਨ। ਇਸ ਬਾਰੇ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਉਜ਼ ਦੇਖੀਆਂ ਹੋਣੀਆਂ ਪਰ ਇਕ ਤਾਜ਼ਾ ਵੀਡੀਉ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਉ ਨੂੰ ਕਿਸਾਨ ਮੋਰਚੇ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਅਪਣੇ ਫ਼ੇਸਬੁਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਉ ਇਕ ਵਿਆਹ ਸਮਾਗਮ ਦੀ ਹੈ, ਜਿਥੇ ਦਿੱਲੀ ਕਿਸਾਨ ਅੰਦੋਲਨ ਲਈ ਮਦਦ ਲਈ ਇਕ ਗੋਲਕ ਰਖਿਆ ਗਿਆ ਹੈ।
ਵਿਆਹ 'ਚ ਪਹੁੰਚੇ ਲੋਕਾਂ ਨੂੰ ਸ਼ਗਨ ਦਾ ਪੈਸਾ ਇਕ ਗੋਲਕ 'ਚ ਪਾਉਣ ਲਈ ਕਿਹਾ ਗਿਆ ਹੈ। ਵਿਆਹ ਵਾਲੇ ਪਰਵਾਰ ਦਾ ਕਹਿਣਾ ਹੈ ਕਿ ਉਹ ਸ਼ਗਨ ਦਾ ਪੈਸਾ ਦਿੱਲੀ ਕਿਸਾਨ ਮੋਰਚੇ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ 'ਕਮਾਲ ਦਾ ਫ਼ੈਸਲਾ ਕੀਤਾ ਇਸ ਪਰਵਾਰ ਨੇ ਕਿ ਵਿਆਹ 'ਚ ਮਿਲਣ ਵਾਲਾ ਸ਼ਗਨ ਗੋਲਕ 'ਚ ਪਵਾ ਕੇ ਦਿੱਲੀ ਕਿਸਾਨ ਅੰਦੋਲਨ 'ਚ ਭੇਜਿਆ ਜਾਵੇ।
ਫ਼ੋਟੋ : ਵਿਆਹ ਸਮਾਗਮ