
ਕੇਂਦਰੀ ਮੰਤਰੀ ਮੰਡਲ ਨੇ 'ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ' ਨੂੰ ਮਨਜ਼ੂਰੀ ਦਿਤੀ
ਨਵੀਂ ਦਿੱਲੀ, 9 ਦਸੰਬਰ: ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ ਆਤਮ-ਨਿਰਭਰ ਭਾਰਤ ਪੈਕੇਜ 3 ਦੇ ਤਹਿਤ ਕੋਵਿਡ ਰਿਕਵਰੀ ਫੇਜ ਵਿਚ ਰਸਮੀ ਖੇਤਰ ਦੇ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਅਤੇ ਨਵੇਂ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਨੂੰ ਪ੍ਰਵਾਨਗੀ ਦਿਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਇਸ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਲਈ 1,584 ਕਰੋੜ ਰੁਪਏ ਦੀ ਧਨਰਾਸ਼ੀ ਅਤੇ ਪੂਰੀ ਯੋਜਨਾ ਮਿਆਦ 2020-2023 ਲਈ 22,810 ਕਰੋੜ ਰੁਪਏ ਦੇ ਖ਼ਰਚ ਦੀ ਆਗਿਆ ਦਿਤੀ ਹੈ।
ਇਸ ਯੋਜਨਾ ਤਹਿਤ, ਕੇਂਦਰ ਸਰਕਾਰ 1 ਅਕਤੂਬਰ, 2020 ਨੂੰ ਜਾਂ ਇਸ ਤੋਂ ਬਾਅਦ ਸ਼ਾਮਲ ਹੋਏ ਸਾਰੇ ਨਵੇਂ ਕਰਮਚਾਰੀਆਂ ਨੂੰ 30 ਜੂਨ, 2021 ਤੱਕ ਦੋ ਸਾਲਾਂ ਦੀ ਮਿਆਦ ਲਈ ਸਬਸਿਡੀ ਪ੍ਰਦਾਨ ਕਰੇਗੀ।
ਬਿਆਨ ਵਿਚ ਕਿਹਾ ਗਿਆ ਹੈ, ''ਰੋਜ਼ਗਾਰ ਪ੍ਰਦਾਤਾ ਸੰਸਥਾਵਾਂ ਵਿਚ ਜਿਨ੍ਹਾਂ ਦੇ 1000 ਕਰਮਚਾਰੀ ਹਨ, ਕੇਂਦਰ ਸਰਕਾਰ ਦੋ ਸਾਲਾਂ ਦੀ ਮਿਆਦ ਲਈ ਈਪੀਐਫ਼ ਨੂੰ 12 ਪ੍ਰਤੀਸ਼ਤ ਕਰਮਚਾਰੀ ਯੋਗਦਾਨ ਅਤੇ 12 ਪ੍ਰਤੀਸ਼ਤ ਮਾਲਕ ਯੋਗਦਾਨ (ਦੋਵਾਂ) ਦਾ 24 ਪ੍ਰਤੀਸ਼ਤ ਤਨਖ਼ਾਹ ਭੱਤੇ ਦਾ ਯੋਗਦਾਨ ਦੇਵੇਗੀ।
ਇਸ ਦੇ ਅਨੁਸਾਰ, ਰੁਜ਼ਗਾਰ ਪੈਦਾ ਕਰਨ ਵਾਲੀਆਂ ਸੰਸਥਾਵਾਂ ਜਿਹਨਾਂ ਵਿਚ 1000 ਤੋਂ ਵੱਧ ਕਰਮਚਾਰੀ ਹਨ, ਵਿਚ ਕੇਂਦਰ ਸਰਕਾਰ ਨਵੇਂ ਕਰਮਚਾਰੀਆਂ ਦੇ ਸਬੰਧ ਵਿਚ ਦੋ ਸਾਲਾਂ ਦੀ ਮਿਆਦ ਲਈ ਈਪੀਐਫ਼ ਵਿਚ ਸਿਰਫ਼ 12 ਪ੍ਰਤੀਸ਼ਤ ਕਰਮਚਾਰੀਆਂ ਦਾ ਯੋਗਦਾਨ ਦੇਵੇਗੀ। (ਪੀਟੀਆਈ)