
ਕੇਂਦਰ ਸਰਕਾਰ ਅੜੀਅਲਪੁਣਾ ਤਿਆਗ ਕੇ ਕਾਲੇ ਕਾਨੂੰਨ ਤੁਰਤ ਵਾਪਸ ਲਵੇ: ਜਗਜੀਤ ਸਿੰਘ ਮੁੱਦੜ
ਨਵੀਂ ਦਿੱਲੀ, 9 ਦਸੰਬਰ (ਸੁਖਰਾਜ ਸਿੰਘ): ਇੰਟਰਨੈਸ਼ਨਲ ਸਿੱਖ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਉਦਯੋਗਪਤੀ ਜਗਜੀਤ ਸਿੰਘ ਮੁੱਦੜ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਕੜਾਕੇ ਦੀ ਠੰਡ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਿਰਸਾਨੀ ਨੂੰ ਬਰਾਬਾਦ ਹੋਣ ਤੋਂ ਬਚਾਉਣ ਲਈ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਦਿਨ-ਰਾਤ ਸੰਘਰਸ਼ ਕਰ ਰਿਹਾ ਹੈ ਅਤੇ ਸਰਕਾਰ ਦੇ ਕੰਨਾਂ ਉੱਤੇ ਜੂੰ ਤਕ ਨਹੀਂ ਸਰਕ ਰਹੀ। ਸ. ਮੁੱਦੜ ਨੇ ਕਿਹਾ ਕਿ ਇਸ ਸੰਘਰਸ਼ ਵਿੱੱਚ ਬਜੁਰਗ, ਨੌਜਵਾਨ, ਮਹਿਲਾਵਾਂ, ਨੌਜਵਾਨ ਵੀਰ ਤੇ ਬੱਚੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾਂ ਤੇ ਦਿਨ-ਰਾਤ ਡੱਟੇ ਪਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਤੇ ਰੱਖਿਆ ਮੰਤਰੀ ਰਾਜਨਾਧ ਸਿੰਘ ਨੂੰ ਕਿਸਾਨਾਂ ਦੀ ਆਵਜ਼ ਜਰੂਰ ਸੁਣਨੀ ਚਾਹੀਦੀ ਹੈ ਅਤੇ ਜਬਰਦਸਤੀ ਕਿਸਾਨਾਂ ਸਿਰ ਮੜ੍ਹੇ ਨਵੇ ਬਣਾਏ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਮੁਢੋਂ ਹੀ ਰੱਦ ਕਰ ਦੇਣੇ ਚਾਹੀਦੇ ਹਨ। ਜਗਜੀਤ ਸਿੰਘ ਮੁੱਦੜ ਨੇ ਬੀਤੀ 26 ਨਵੰਬਰ ਤੋਂ ਦਿੱਲੀ ਬਾਰਡਰ ਅਤੇ ਐਨ.ਸੀ.ਆਰ ਤੇ ਲਗਾਤਾਰ ਕਿਸਾਨ ਨਵੇਂ ਬਣਾਏ ਕਾਲੇ ਕਾਨੂੰਨ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ।
ਇਹ ਦੇਸ਼ ਦੀ ਅਜ਼ਾਦੀ ਤੋਂ ਬਾਅਦ ਦਾ ਪਹਿਲਾ ਅਜਿਹਾ ਸੰਘਰਸ਼ ਹੈ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੈ ਅਤੇ ਇਹ ਆਪਣੇ ਇਹ ਆਪਣੇ ਹੱਕਾ ਅਤੇ ਹਿੱਤਾ ਦੀ ਰਾਖੀ ਲਈ ਦ੍ਰਿੜਤਾ ਨਾਲ ਲੜਿਆਂ ਜਾ ਰਿਹਾ ਹੈ। ਜਗਜੀਤ ਸਿੰਘ ਮੁੱਦੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਅੜੀਅਲ ਵਤੀਰਾ ਤਿਆਗ ਕੇ ਕਿਸਾਨ ਭਰਾਵਾਂ ਦੀ ਅਵਾਜ਼ ਨੂੰ ਸੁਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਇਸ ਸੰਘਰਸ਼ ਵਿੱਚ ਪੂਰੀ ਤਰ੍ਹਾਂ ਨਾਲ ਡੱਟ ਕੇ ਖ਼ੜ੍ਹਾ ਹੋ ਗਿਆ ਹੈ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਵੇਗੀ ਤੇ ਕਿਸਾਨਾਂ ਦਾ ਸੰਘਰਸ਼ imageਆਪਣੀਆਂ ਮੰਗਾਂ ਮਨਵਾਉਣ ਲਈ ਅਤੇ ਕਾਲੇ ਕਾਨੂੰਨ ਵਾਪਸ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਵੇਗਾ।