
ਜਿਸਮ ਫ਼ਰੋਸ਼ੀ ਦਾ ਧੰਦਾ ਕੀਤਾ ਬੇ-ਨਕਾਬ, ਸੱਤ ਕੁੜੀਆਂ ਪੰਜ ਲੜਕੇ ਕੀਤੇ ਕਾਬੂ
ਅੰਮ੍ਰਿਤਸਰ, 9 ਦਸੰਬਰ (ਅਮਨਦੀਪ ਸਿੰਘ ਕੱਕੜ): ਅੰਮ੍ਰਿਤਸਰ ਦੇ ਗੇਟ ਹਕੀਮਾਂ ਚੌਂਕੀ ਦੀ ਪੁਲਿਸ ਵਲੋਂ ਫ਼ਤਿਹ ਸਿੰਘ ਕਾਲੋਨੀ ਵਿਖੇ ਗੁਪਤ ਸੂਚਨਾਂ ਦੇ ਆਧਾਰ ਉਤੇ ਛਾਪਾ ਮਾਰ ਕੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚ ਸੱਤ ਕੁੜੀਆਂ ਅਤੇ ਪੰਜ ਮੁਡਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਪ੍ਰਵੇਸ਼ ਕੁਮਾਰ ਨੇ ਦਸਿਆ ਕਿ ਬੜੇ ਲੰਮੇਂ ਸਮੇਂ ਤੋਂ ਇਸ ਘਰ ਵਿਚ ਜਿਸਮ ਫ਼ਰੋਸ਼ੀ ਦਾ ਧੰਦਾ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਲੜਕੀਆਂ ਵਿਚੋਂ ਕੁੱਝ ਨਾਬਾਲਗ਼ ਵੀ ਹਨ। ਇਨ੍ਹਾਂ ਦਾ ਮੁਲਾਹਜ਼ਾ ਕਰਵਾਇਆ ਜਾਵੇਗਾ। ਜਲਦੀ ਹੀ ਇਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।