ਮੁਹਾਲੀ 'ਚ 2 ਕਾਰਾਂ ਦੀ ਟੱਕਰ, 4 ਲੋਕ ਜ਼ਖਮੀ
Published : Dec 10, 2022, 6:05 pm IST
Updated : Dec 10, 2022, 6:05 pm IST
SHARE ARTICLE
 2 cars collide in Mohali, 4 people injured
2 cars collide in Mohali, 4 people injured

ਘਟਨਾ ਅੱਜ ਸਵੇਰੇ 4.30 ਵਜੇ ਦੀ ਦੱਸੀ ਜਾ ਰਹੀ ਹੈ।

 

ਮੁਹਾਲੀ - ਖਰੜ ਫਲਾਈਓਵਰ 'ਤੇ ਇੱਕ ਤੇਜ਼ ਰਫ਼ਤਾਰ ਹਿਮਾਚਲ ਪ੍ਰਦੇਸ਼ ਦੀ ਨੰਬਰ ਪਲੇਟ ਵਾਲੀ ਕਾਰ ਨੇ ਪਿੱਛੇ ਤੋਂ ਇੱਕ ਚੰਡੀਗੜ੍ਹ ਨੰਬਰ ਪਲੇਟ ਕਾਰ ਨੂੰ ਟੱਕਰ ਮਾਰ ਦਿੱਤੀ। ਚੰਡੀਗੜ੍ਹ ਵਾਲੀ ਕਾਰ ਵਿਚ 4 ਵਿਅਕਤੀ ਬੈਠੇ ਸਨ। ਚਸ਼ਮਦੀਦਾਂ ਮੁਤਾਬਕ ਚੰਡੀਗੜ੍ਹ ਨੰਬਰ ਦੀ ਗੱਡੀ 3 ਤੋਂ 4 ਵਾਰ ਟੱਕਰ ਤੋਂ ਬਾਅਦ ਪਲਟ ਗਈ। ਇਸ ਕਾਰਨ ਗੱਡੀ ਵਿਚ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਕਾਰ ਸਿੱਧੀ ਕੀਤੀ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਘਟਨਾ ਅੱਜ ਸਵੇਰੇ 4.30 ਵਜੇ ਦੀ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਹੀ ਹਾਦਸੇ ਵਿੱਚ ਹਿਮਾਚਲ ਨੰਬਰ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਸਦਰ ਦੀ ਪੁਲਿਸ ਇਸ ਪੂਰੀ ਘਟਨਾ ਦੀ ਜਾਂਚ 'ਚ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਚੰਡੀਗੜ੍ਹ ਦੀ ਗੱਡੀ 'ਚ ਸਵਾਰ ਨੌਜਵਾਨ ਇਕ ਪਾਰਟੀ ਤੋਂ ਵਾਪਸ ਆ ਰਹੇ ਸਨ। ਹਾਦਸੇ ਤੋਂ ਬਾਅਦ ਉਹ ਕਾਫ਼ੀ ਦੇਰ ਤੱਕ ਸੜਕ 'ਤੇ ਤੜਫਦਾ ਰਿਹਾ। ਐਂਬੂਲੈਂਸ ਦੇ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾ ਸਕਿਆ। ਇਸ ਦੇ ਨਾਲ ਹੀ ਸਥਾਨਕ ਪੁਲਿਸ ਕਾਫੀ ਸਮਾਂ ਬੀਤ ਜਾਣ 'ਤੇ ਵੀ ਮੌਕੇ 'ਤੇ ਨਹੀਂ ਪਹੁੰਚੀ। 

ਪੁਲਿਸ ਨੇ ਘਟਨਾ ਦੀ ਸੂਚਨਾ ਜ਼ਖਮੀ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਿਮਾਚਲ ਪ੍ਰਦੇਸ਼ ਦੀ ਨੰਬਰ ਪਲੇਟ ਵਾਲੀ ਕਾਰ ਦਾ ਡਰਾਈਵਰ ਓਵਰ ਸਪੀਡ ਕਰ ਰਿਹਾ ਸੀ। ਹਾਦਸਾ ਕਾਰ ਦਾ ਕੰਟਰੋਲ ਖੋ ਜਾਣ ਕਾਰਨ ਵਾਪਰਿਆ। 


 

SHARE ARTICLE

ਏਜੰਸੀ

Advertisement

ਮਰਜੀਵੜਿਆਂ ਦਾ ਜੱਥਾ Delhi ਜਾਣ ਨੂੰ ਪੂਰਾ ਤਿਆਰ, Shambhu Border 'ਤੇ Ambulances ਵੀ ਕਰ 'ਤੀਆਂ ਖੜੀਆਂ

14 Dec 2024 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Dec 2024 12:09 PM

Sidhu Moosewala ਕਤਲ ਮਾਮਲੇ 'ਚ ਪੇਸ਼ੀ ਮੌਕੇ ਸਿੱਧੂ ਦੀ ਥਾਰ ਪਹੁੰਚੀ Mansa court

13 Dec 2024 12:27 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Dec 2024 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Dec 2024 12:17 PM
Advertisement