ਬੇਗੋਵਾਲ ’ਚ 8 ਮੈਂਬਰੀ ਚੋਰ ਗਿਰੋਹ ਦੇ 6 ਮੈਂਬਰ ਕਾਬੂ: ਗਹਿਣਿਆਂ, ਕ੍ਰਿਪਾਨ ਤੇ 3 ਦਾਤਰ ਬਰਾਮਦ
Published : Dec 10, 2022, 5:10 pm IST
Updated : Dec 10, 2022, 5:10 pm IST
SHARE ARTICLE
6 members of 8-member gang of thieves arrested in Begowal: jewels, kirpan and 3 daggers recovered
6 members of 8-member gang of thieves arrested in Begowal: jewels, kirpan and 3 daggers recovered

ਗਿਰੋਹ ਦੇ 2 ਮੈਂਬਰ ਹਾਲੇ ਫਰਾਰ ਹਨ

 

ਭੁਲੱਥ: ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਬੇਗੋਵਾਲ ਪੁਲਿਸ ਨੇ 6 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਫੜੇ ਗਏ 6 ਮੁਲਜ਼ਮਾਂ ਵਿਚ 2 ਮੁਲਜ਼ਮ 18 ਸਾਲ ਤੋਂ ਘੱਟ ਉਮਰ ਦੇ ਲੜਕੇ ਹਨ, ਜਦਕਿ ਇਸ ਗਿਰੋਹ ਦੇ 2 ਮੈਂਬਰ ਹਾਲੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਫੜੇ ਗਏ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਵਾਰਦਾਤ ਸਮੇਂ ਵਰਤੇ 2 ਮੋਟਰਸਾਈਕਲ, ਇਕ ਕ੍ਰਿਪਾਨ ਅਤੇ 3 ਦਾਤਰ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ ਵਿਚ ਇਕ ਕਿੱਟੀ ਸੈੱਟ, ਇਕ ਚੇਨ ਅਤੇ ਖੰਡਾ, ਇਕ ਖੰਡਾ, ਲੇਡੀਜ਼ ਮੁੰਦਰੀ ਤੇ ਇਕ ਮੰਗਲ ਸੂਤਰ ਸ਼ਾਮਲ ਹੈ। ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਗੁਲਜਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਲੰਮੇ ਨੇ ਬੇਗੋਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਸੀ ਕਿ 24 ਨਵੰਬਰ ਨੂੰ ਉਹ ਆਪਣੇ ਘਰ ਵਿਚ ਪਰਿਵਾਰ ਸਮੇਤ ਆਪਣੇ-ਆਪਣੇ ਕਮਰਿਆਂ ਵਿਚ ਸੁੱਤੇ ਪਏ ਸਨ ਤਾਂ ਰਾਤ ਸਮੇਂ 4 ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਦਾਖ਼ਲ ਹੋਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਜੋ ਉਨ੍ਹਾਂ ਨੂੰ ਕਮਰੇ ਅੰਦਰ ਬੰਦ ਕਰ ਕੇ ਉਨ੍ਹਾਂ ਦੇ ਘਰੋਂ 6/7 ਤੋਲੇ ਸੋਨੇ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ।

ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਕਰ ਕੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਅਤੇ ਐੱਸ. ਪੀ. (ਡੀ.) ਹਰਵਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਐੱਸ. ਐੱਚ. ਓ. ਬੇਗੋਵਾਲ ਦੀਪਕ ਸ਼ਰਮਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਵੱਲੋਂ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਦੌਰਾਨੇ ਤਫ਼ਤੀਸ਼ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ਼ ਰਾਜਾ ਪੁੱਤਰ ਸੋਢੀ ਅਤੇ ਦੋ ਨਾਬਾਲਿਗ (18 ਸਾਲ ਤੋਂ ਘੱਟ) ਸਾਰੇ ਵਾਸੀਆਨ ਮੁਹੱਲਾ ਸਲਾਮਤਪੁਰ, ਭੁਲੱਥ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਪੁੱਛਗਿੱਛ ਕਰਨ ’ਤੇ ਇਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਨਾਲ ਮਿਲ ਕੇ ਕੀਤੀਆਂ ਹੋਰ ਚੋਰੀਆਂ ਵੀ ਮੰਨੀਆਂ। 
ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ

-11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਬੇਗੋਵਾਲ ਨਜ਼ਦੀਕ ਲੱਗੇ ਟਾਵਰ ਦੀਆਂ 3 ਬੈਟਰੀਆਂ ਚੋਰੀ ਕੀਤੀਆਂ ਹਨ, ਇਸ ਸਬੰਧੀ ਥਾਣਾ ਬੇਗੋਵਾਲ ਵਿਖੇ ਮੁਕੱਦਮਾ ਦਰਜ ਹੈ।

-1 ਤੇ 2 ਅਗਸਤ ਦੀ ਰਾਤ ਨੂੰ ਪਿੰਡ ਜੋਗਿੰਦਰ ਨਗਰ ਵਿਖੇ ਲੇਡੀਜ਼ ਦੀਆਂ ਵਾਲੀਆਂ ਅਤੇ ਗਲੇ ਵਿਚ ਪਾਈ ਸੋਨੇ ਦੀ ਚੇਨ, ਇਕ ਚਾਂਦੀ ਦੀ ਚੇਨ ਅਤੇ ਇਕ ਮੋਬਾਇਲ ਫੋਨ ਚੋਰੀ ਕੀਤੇ ਸਨ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਕੇਸ ਦਰਜ ਹੈ।

-ਪਹਿਲੀ ਤੇ 2 ਸਤੰਬਰ ਦੀ ਰਾਤ ਨੂੰ ਪਿੰਡ ਕਮਰਾਏ ਦੇ ਇਕ ਘਰ ਵਿਚ ਵੜ ਕੇ ਇਕ ਲੇਡੀਜ਼ ਦੇ ਕੰਨਾਂ ਵਿਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ 2 ਮੁੰਦਰੀਆਂ ਤੇ 40 ਹਜ਼ਾਰ ਰੁਪਏ ਚੋਰੀ ਕੀਤੇ ਗਏ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ।

-21 ਤੇ 22 ਸਤੰਬਰ ਦੀ ਰਾਤ ਨੂੰ ਪਿੰਡ ਮੇਤਲਾ ਵਿਖੇ ਇਕ ਘਰ ਨੂੰ ਤਾਲਾ ਲੱਗਾ ਹੋਣ ਕਰ ਕੇ ਉਸ ਦੀਆਂ ਕੰਧਾਂ ਟੱਪ ਕੇ ਅੰਦਰ ਵੜ ਗਏ ਅਤੇ ਘਰ ਦੀ ਫਰੋਲਾ-ਫਰੋਲੀ ਕੀਤੀ, ਪਰ ਘਰ ਵਿਚੋਂ ਕੋਈ ਵੀ ਨਕਦੀ ਜਾਂ ਸੋਨਾ ਨਹੀਂ ਮਿਲਿਆ ਸੀ ਅਤੇ ਇਨ੍ਹਾਂ ਨੇ ਜਾਂਦੇ ਸਮੇਂ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ।

ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਫੜੇ ਗਏ 6 ਦੋਸ਼ੀਆਂ ਵਿਚੋਂ 2 ਨਾਬਾਲਿਗ ਜੋ 18 ਸਾਲ ਤੋਂ ਘੱਟ ਉਮਰ ਦੇ ਹਨ, ਜਦਕਿ ਚਾਰ ਦੀ ਪਛਾਣ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ, ਜਸਪਾਲ ਉਰਫ ਬੁੱਲੀ ਤੇ ਕੌਸ਼ਲ ਵਾਸੀ ਸਲਾਮਤਪੁਰ ਭੁਲੱਥ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਦੋ ਹੋਰ ਸਾਥੀ ਕਰਨ ਪੁੱਤਰ ਚੰਨੀ ਤੇ ਜੌਨੀ ਵਾਸੀ ਸਲਾਮਤਪੁਰ ਫਰਾਰ ਹਨ, ਜਿਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਛਗਿੱਛ ਦੌਰਾਨ ਚੋਰੀ ਦੀਆਂ ਪੰਜ ਪ੍ਰਮੁੱਖ ਵਾਰਦਾਤਾਂ ਟਰੇਸ ਹੋਈਆਂ ਹਨ, ਜਿਸ ਵਿਚ ਘਰ ਨੂੰ ਅੱਗ ਲਗਾਉਣ ਵਾਲੀ ਵਾਰਦਾਤ ਵੀ ਸ਼ਾਮਲ ਹੈ ਅਤੇ ਅਗਲੇਰੀ ਪੁਛਗਿੱਛ ਦੌਰਾਨ ਹੋਰ ਵੀ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਟਰੇਸ ਹੋਈਆਂ ਵਾਰਦਾਤਾਂ ਵਿਚ ਚੋਰ ਗਿਰੋਹ ਦੇ ਮੈਂਬਰ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਗਏ ਹਨ, ਜਦਕਿ ਇਨ੍ਹਾਂ ਦੀ ਗਿਣਤੀ 8 ਹੈ।
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement