ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਏਰੀਆ ’ਚ ਬੱਚਾ ਪਹੁੰਚਿਆ ਉਥੇ ਕੋਈ ਰਾਹਗੀਰ ਨਹੀਂ ਜਾ ਸਕਦਾ
ਬਟਾਲਾ - ਬਟਾਲਾ ਵਿਖੇ 12 ਸਾਲ ਦਾ ਬੱਚਾ ਪਤੰਗ ਫੜਦੇ ਬਟਾਲਾ ਦੇ ਮੇਨ 66 ਕੇ.ਵੀ ਬਿਜਲੀ ਸਬ ਸਟੇਸ਼ਨ ’ਚ ਦਾਖ਼ਲ ਹੋਇਆ ਜਿੱਥੇ ਉਕਤ ਹਾਈ ਵੋਲਟੇਜ਼ ਦੀਆਂ ਤਾਰਾ ਦੀ ਚਪੇਟ ’ਚ ਆਉਣ ਕਾਰਨ 80 ਫੀਸਦੀ ਝੁਲਸ ਗਿਆ। ਬਿਜਲੀ ਸਬ ਸਟੇਸ਼ਨ ’ਤੇ ਤੈਨਾਤ ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ’ਤੇ ਸਨ ਕਿ ਅਚਾਨਕ ਮੇਨ ਸਪਲਾਈ ਵਾਲੇ ਏਰੀਆ ’ਚੋਂ ਬਲਾਸਟ ਦੀ ਅਵਾਜ਼ ਆਈ ਅਤੇ ਬਿਜਲੀ ਬੰਦ ਹੋ ਗਈ। ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਇਕ ਬੱਚਾ ਮੇਨ ਸਪਲਾਈ ਵਾਲੀ ਥਾਂ ’ਤੇ ਝੁਲਸ ਰਿਹਾ ਸੀ।
ਉਨ੍ਹਾਂ ਅਤੇ ਉੱਥੇ ਦੇ ਮੌਜੂਦ ਸਟਾਫ਼ ਵਲੋਂ ਪਹਿਲਾ ਅੱਗ ਬੁਝਾਈ ਅਤੇ ਐਮਬੂਲੈਂਸ ਨੂੰ ਵੀ ਫੋਨ ਕੀਤਾ ਪਰ ਐਮਬੂਲੈਂਸ ਨਹੀਂ ਆਈ। ਇਸ ਦੌਰਾਨ ਉਹ ਆਪਣੀ ਪ੍ਰਾਈਵੇਟ ਗੱਡੀ ’ਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਲੈਕੇ ਆਏ, ਜਿਥੇ ਬੱਚੇ ਹੀ ਹਾਲਤ ਨਾਜ਼ੁਕ ਦੱਸੀ ਗਈ। ਉੱਥੇ ਹੀ ਬੱਚੇ ਦੀ ਪਹਿਚਾਣ ਅਜੇਪਾਲ ਵਾਸੀ ਸਿੰਬਲ ਚੋਕ ਬਟਾਲਾ ਵਜੋਂ ਹੋਈ ਹੈ ਅਤੇ ਬੱਚੇ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ।
ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਏਰੀਆ ’ਚ ਬੱਚਾ ਪਹੁੰਚਿਆ ਉਥੇ ਕੋਈ ਰਾਹਗੀਰ ਨਹੀਂ ਜਾ ਸਕਦਾ, ਪਰ ਬੱਚਾ ਉਥੇ ਕਿਵੇਂ ਪਹੁੰਚ ਗਿਆ ਇਸ ਬਾਰੇ ਅਜੇ ਪਤਾ ਨਹੀਂ ਲੱਗਾ। ਉੱਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫ਼ਸਰ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਅਜੇਪਾਲ ਉਮਰ 12 ਸਾਲ ਦੇ ਬੱਚਾ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ’ਚ ਹਸਪਤਾਲ ਇਲਾਜ ਲਈ ਆਇਆ ਹੈ, ਜਿਸ ਦੀ ਹਾਲਤ ਬਹੁਤ ਗੰਭੀਰ ਹੈ। ਜਿਸ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ’ਚ ਰੈਫ਼ਰ ਕੀਤਾ ਗਿਆ ਹੈ।