ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਮੰਨਣ ਤੋਂ ਕੀਤੀ ਨਾਂਹ
Published : Dec 10, 2022, 7:07 am IST
Updated : Dec 10, 2022, 7:07 am IST
SHARE ARTICLE
image
image

ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਮੰਨਣ ਤੋਂ ਕੀਤੀ ਨਾਂਹ

 


ਜਥੇਦਾਰ ਨੂੰ  ਹੁਕਮਨਾਮਾ ਭੇਜ ਕੇ ਕੀਤੇ ਫ਼ੈਸਲਿਆਂ ਨੂੰ  ਦਸਿਆ ਪੱਖਪਾਤੀ

ਅੰਮਿ੍ਤਸਰ, 9 ਦਸੰਬਰ (ਪਰਮਿੰਦਰ) : ਤਖ਼ਤਾਂ ਦੇ ਪੁਜਾਰੀਆਂ ਦਾ ਵਿਵਾਦ ਦਿਨੋ ਦਿਨ ਹੱਦਾ ਬੰਨੇ ਪਾਰ ਕਰਦਾ ਜਾ ਰਿਹਾ ਹੈ |  ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਸਾਹਿਬ ਦੇ  ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜ ਪਿਆਰੇ ਸਿੰਘਾਂ ਦੁਆਰਾ 6 ਦਸੰਬਰ 2022 ਨੂੰ  ਲਏ ਫ਼ੈਸਲਿਆਂ ਨੂੰ  ਮੁੱਢ ਤੋ ਹੀ ਰੱਦ ਕਰ ਦਿਤਾ ਹੈ | ਤਖ਼ਤ ਪਟਨਾ ਸਾਹਿਬ ਦੇ ਇਨ੍ਹਾਂ ਪੰਜ ਪਿਆਰੇ ਸਿੰਘਾਂ ਨੇ ਇਕ 'ਹੁਕਮਨਾਮਾ' ਜਾਰੀ ਕਰ ਕੇ ਕਿਹਾ ਹੈ ਕਿ ਤਖ਼ਤ ਸਾਹਿਬ ਬੋਰਡ ਦੇ ਵਿਧਾਨ ਦੇ ਆਰਟੀਕਲ 79 ਮੁਤਾਬਕ ਜਦ ਤਕ ਕਿਸੇ ਵੀ ਧਾਰਮਕ ਵਿਵਾਦਤ ਮਸਲੇ ਨੂੰ  ਸਮੂਹ ਪ੍ਰਬੰਧਕ ਕਮੇਟੀ ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ  ਨਹੀਂ ਦੇਂਦੀ ਤਦ ਤਕ ਕੋਈ ਦਖ਼ਲ ਨਹੀਂ ਦਿਤਾ ਜਾ ਸਕਦਾ ਹੈ |
'ਹੁਕਮਨਾਮੇ' ਵਿਚ ਕਿਹਾ ਗਿਆ ਹੈ ਕਿ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅੰਦਰ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਪਿਛਲੇ ਦਿਨੀ ਤੁਹਾਡੇ ਵਲੋਂ ਜਾਰੀ ਕੀਤੇ ਗਏ ਆਦੇਸ਼ ਉਪਰ ਵਿਚਾਰ ਹੋਈ | ਤੁਹਾਡੇ ਆਦੇਸ਼ ਅਨੁਸਾਰ ਨਿਜੀ ਸਹਾਇਕ ਜਸਪਾਲ ਸਿੰਘ ਦੇ ਦਸਤਖ਼ਤ ਹੇਠ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਚਲ ਰਹੇ ਵਿਵਾਦ ਬਾਬਤ ਕੁੱਝ ਨਿਰਦੇਸ਼ ਦਿਤੇ ਗਏ ਜਿਨ੍ਹਾਂ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ  ਤਲਬ ਕਰ ਕੇ ਕੁੱਝ ਫ਼ੈਸਲੇ ਸੁਣਾਏ ਗਏ ਜੋ ਨਿਰਪੱਖ ਨਹੀਂ ਸਨ, ਜਿਸ ਕਾਰਨ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮਾਹੌਲ ਬਹੁਤ ਤਨਾਅਪੂਰਨ ਹੋ ਗਿਆ |
ਇਸ ਸਥਿਤੀ ਨੂੰ  ਵੇਖਦਿਆਂ ਹੋਇਆਂ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਤੁਹਾਡੇ ਸਾਰੇ ਫ਼ੈਸਲੇ ਰੱਦ ਕੀਤੇ ਜਾਂਦੇ ਹਨ, ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਤਖ਼ਤ ਪਟਨਾ ਸਾਹਿਬ ਵਿਖੇ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਹੀ ਸਾਰੀ ਸੇਵਾ ਅਤੇ ਪ੍ਰਬੰਧ ਹੁੰਦਾ ਹੈ ਜਿਸ ਕਾਰਨ ਕਿਸੇ ਵੀ ਤਖ਼ਤ ਸਾਹਿਬ ਵਲੋਂ ਨਵੀਂ ਮਰਯਾਦਾ ਜਾਂ ਸੰਵਿਧਾਨ ਮੁਤਾਬਕ ਲਿਆ ਗਿਆ ਫ਼ੈਸਲਾਂ ਤਖਤ ਸ੍ਰੀ ਪਟਨਾ ਸਾਹਿਬ ਤੇ ਲਾਗੂ ਨਹੀਂ ਹੋ ਸਕਦਾ | ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮਰਿਯਾਦਾ ਅਨੁਸਾਰ ਜਦ ਤਕ ਪੰਜ ਪਿਆਰੇ ਸਿੰਘ ਸਾਹਿਬਾਨ ਕਿਸੇ ਤਨਖ਼ਾਹੀਆ ਦੋਸ਼ੀ ਦਾ ਫ਼ੈਸਲਾ ਅਕਾਲ ਤਖ਼ਤ ਸਾਹਿਬ ਜੀ ਕੋਲ ਵਿਚਾਰਨ ਲਈ ਨਹੀਂ ਭੇਜਦੇ ਤਦ ਤਕ ਉਸ ਨੂੰ  ਮੁਆਫ਼ ਕਰਨਾ ਜਾਂ ਇਸ ਵਿਚ ਤੁਹਾਡੇ ਵਲੋਂ ਤਬਦੀਲੀ ਨਹੀਂ ਕੀਤੀ ਜਾ ਸਕਦੀ |
ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਪਟਨਾ ਸਾਹਿਬ ਦੀ ਮਰਿਯਾਦਾ ਦਾ ਜੇਕਰ ਕੋਈ ਵਿਅਕਤੀ ਕਿਤੋਂ ਵੀ ਕਿਸੇ ਪ੍ਰਕਾਰ ਦੀ ਉਲੰਘਣ ਕਰਦਾ ਹੈ ਤਾਂ ਉਸ ਉਪਰ ਮਰਿਯਾਦਾ ਅਨੁਸਾਰ ਕਾਰਵਾਈ ਸਿਰਫ਼ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਹੀ ਹੋ ਸਕਦੀ ਹੈ | ਪਰ ਤੁਸੀਂ ਇਸ ਤੋਂ ਉਲਟ ਜਾ ਕੇ ਫ਼ੈਸਲਾ ਲਿਆ ਹੈ ਜੋ ਲਾਗੂ ਨਹੀਂ ਹੋ ਸਕਦਾ ਅਤੇ ਇਸਦੇ ਨਾਲ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਤੁਹਾਡੇ ਕੋਲੋਂ ਕੁੱਝ ਜਬਾਬ ਮੰਗੇ ਜਾਂਦੇ ਹਨ | ਉਨ੍ਹਾਂ ਜਥੇਦਾਰ ਨੂੰ  ਸਵਾਲ ਕੀਤਾ ਕਿ  ਮਿਤੀ 2 ਦਸੰਬਰ 2022 ਨੂੰ  ਪ੍ਰਾਪਤ ਪੱਤਰ ਵਿਚ ਪੰਥ ਵਿਚੋਂ ਛੇਕੇ ਹੋਏ ਰਣਜੀਤ ਸਿੰਘ ਗੌਹਰ ਦੇ ਨਾਮ ਨਾਲ ਜਥੇਦਾਰ ਸ਼ਬਦ ਲਗਾਉਣ ਦਾ ਕੀ ਕਾਰਨ ਸੀ? ਗ਼ੈਰ ਸੰਵਿਧਾਨਕ ਤਰੀਕੇ ਨਾਲ ਪ੍ਰਬੰਧਕੀ ਬੋਰਡ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਕਿਸ ਆਧਾਰ ਤੇ ਤਲਬ ਕੀਤਾ ਗਿਆ? ਤੁਹਾਡੇ ਅਹੁਦੇ ਦਾ ਸਤਿਕਾਰ ਕਰਦਿਆਂ ਪ੍ਰਬੰਧਕੀ ਬੋਰਡ ਹਾਜ਼ਰ ਹੋਇਆ ਪਰ ਜਿਸ ਮਕਸਦ (ਬਹੁਮਤ ਸਾਬਿਤ ਕਰੋ) ਨਾਲ ਤੁਸੀਂ ਬੁਲਾਇਆ ਸੀ ਉਸ ਉਪਰ ਵਿਚਾਰ ਕਿਓ ਨਹੀ ਕੀਤੀ? ਇਕ ਪੱਖ ਨੂੰ  ਸਾਜ਼ਿਸ਼ ਅਧੀਨ ਨਿਵਾ ਦਿਖਾਇਆ ਅਤੇ ਜਲੀਲ ਕੀਤਾ | ਅਕਾਲ ਤਖ਼ਤ ਦੇ ਜਥੇਦਾਰ ਤੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਦੋ ਦਿਨਾਂ ਵਿਚ ਜਵਾਬ ਮੰਗਿਆ ਹੈ | ਇਸ 'ਹੁਕਮਨਾਮੇ' ਤੇ ਗਿਆਨੀ ਬਲਦੇਵ ਸਿੰਘ, ਗਿਆਨੀ ਗੁਰਦਿਆਲ ਸਿੰਘ, ਗਿਆਨੀ ਪਰਸੂਰਾਮ ਸਿੰਘ, ਗਿਆਨੀ ਜ਼ਸਵੰਤ ਸਿੰਘ ਤੇ ਗਿਆਨੀ ਅਮਰਜੀਤ ਸਿੰਘ ਦੇ ਦਸਤਖ਼ਤ ਹਨ |

 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement