Punjab News: ਪੰਜਾਬ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਤੋਂ ਵੱਧ: NCRB ਦੇ ਅੰਕੜੇ
Published : Dec 10, 2023, 3:06 pm IST
Updated : Dec 10, 2023, 3:06 pm IST
SHARE ARTICLE
File Photo
File Photo

ਹਰਿਆਣਾ ਵਿਚ 2021 ਵਿਚ 10,049 ਸੜਕ ਹਾਦਸੇ ਦਰਜ ਕੀਤੇ ਗਏ ਅਤੇ 2022 ਵਿਚ ਇਹ ਅੰਕੜਾ ਮਾਮੂਲੀ ਵਧ ਕੇ 10,654 ਹੋ ਗਿਆ।

Punjab News - ਪੰਜਾਬ ਵਿਚ 2021 ਅਤੇ 2022 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖਮੀਆਂ ਦੀ ਗਿਣਤੀ ਤੋਂ ਵੱਧ ਸੀ। ਇਹ ਜਾਣਕਾਰੀ NCRB ਦੀ ਤਾਜ਼ਾ ਰਿਪੋਰਟ ਵਿਚ ਦਿੱਤੀ ਗਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜੇ ਦਰਸਾਉਂਦੇ ਹਨ ਕਿ ਗੁਆਂਢੀ ਰਾਜ ਹਰਿਆਣਾ ਵਿਚ ਸੜਕ  ਹਾਦਸਿਆਂ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਮਰਨ ਵਾਲਿਆਂ ਤੋਂ ਵੱਧ ਹੈ।

ਆਮ ਤੌਰ 'ਤੇ ਸੜਕ ਹਾਦਸਿਆਂ 'ਚ ਜ਼ਖਮੀਆਂ ਦੀ ਗਿਣਤੀ ਮਰਨ ਵਾਲਿਆਂ ਤੋਂ ਜ਼ਿਆਦਾ ਹੁੰਦੀ ਹੈ ਪਰ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਰਗੇ ਕੁਝ ਸੂਬਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਜ਼ਖਮੀਆਂ ਤੋਂ ਜ਼ਿਆਦਾ ਰਹੀ ਹੈ। ਪੰਜਾਬ ਵਿਚ 2022 ਵਿਚ 6,122 ਸੜਕ ਹਾਦਸਿਆਂ ਵਿਚ 4,688 ਲੋਕਾਂ ਦੀ ਮੌਤ ਹੋ ਗਈ ਅਤੇ 3,372 ਜ਼ਖ਼ਮੀ ਹੋਏ। ਪਿਛਲੇ ਸਾਲ 6,097 ਸੜਕ ਹਾਦਸਿਆਂ ਵਿਚ 4,516 ਲੋਕਾਂ ਦੀ ਮੌਤ ਹੋ ਗਈ ਅਤੇ 3,034 ਜ਼ਖ਼ਮੀ ਹੋਏ। 

ਹਰਿਆਣਾ ਵਿਚ 2021 ਵਿਚ 10,049 ਸੜਕ ਹਾਦਸੇ ਦਰਜ ਕੀਤੇ ਗਏ ਅਤੇ 2022 ਵਿਚ ਇਹ ਅੰਕੜਾ ਮਾਮੂਲੀ ਵਧ ਕੇ 10,654 ਹੋ ਗਿਆ।  ਹਰਿਆਣਾ ਵਿਚ 2021 ਵਿਚ ਸੜਕ ਹਾਦਸਿਆਂ ਵਿਚ 4,983 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 2022 ਵਿਚ ਇਹ ਅੰਕੜਾ 5,228 ਸੀ। ਇਨ੍ਹਾਂ ਦੋ ਸਾਲਾਂ ਵਿਚ ਸੂਬੇ ਵਿਚ ਕ੍ਰਮਵਾਰ 7,972 ਅਤੇ 8,353 ਲੋਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਹਨ। 

(For more news apart from Punjab News, stay tuned to Rozana Spokesman)
 

SHARE ARTICLE

ਏਜੰਸੀ

Advertisement

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM

Kulbir Zira ਦਾ ਹਾਲ ਜਾਣਨ ਪੁੱਜੇ ਐਮਪੀ SukhjinderSinghRandhawa ..

03 Oct 2024 12:26 PM

KangnaRanaut ਨੇ ਪੰਜਾਬੀਆਂ ਬਾਰੇ ਫਿਰ ਉਗਲਿਆ ਜ਼ਹਿਰ - 'ਚਿੱਟਾ ਲਗਾਉਂਦੇ ਨੇ, ਸ਼ਰਾਬਾਂ ਪੀਂਦੇ ਨੇ'?|

03 Oct 2024 12:19 PM

KangnaRanaut ਨੇ ਪੰਜਾਬੀਆਂ ਬਾਰੇ ਫਿਰ ਉਗਲਿਆ ਜ਼ਹਿਰ - 'ਚਿੱਟਾ ਲਗਾਉਂਦੇ ਨੇ, ਸ਼ਰਾਬਾਂ ਪੀਂਦੇ ਨੇ'?|

03 Oct 2024 12:17 PM
Advertisement