Khanuri Border News : ਕਿਸਾਨ ਆਗੂ ਜਗਜੀਤ ਡੱਲੇਵਾਲਾ ਦੇ ਜੱਦੀ ਪਿੰਡ ਡੱਲੇਵਾਲਾ ’ਚ ਅੱਜ ਕਿਸੇ ਘਰ ਨਹੀਂ ਬਲਿਆ ਚੁੱਲ੍ਹਾ 

By : BALJINDERK

Published : Dec 10, 2024, 2:21 pm IST
Updated : Dec 10, 2024, 2:21 pm IST
SHARE ARTICLE
ਡੱਲੇਵਾਲ ਦੀ ਸਿਹਤ ਦੀ ਜਾਂਚ ਕਰਦੇ ਹੋਏ ਡਾਕਟਰ
ਡੱਲੇਵਾਲ ਦੀ ਸਿਹਤ ਦੀ ਜਾਂਚ ਕਰਦੇ ਹੋਏ ਡਾਕਟਰ

Khanuri Border News : ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਵਲੋਂ ਇਕ ਦਿਨ ਲਈ ਕੀਤੀ ਗਈ ਭੁਖ ਹੜਤਾਲ

Khanuri Border News : ਖਨੌਰੀ ਬਾਰਡਰ ਤੇ ਪਿਛਲੇ 15 ਦਿਨਾਂ ਤੋਂ  ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਜੱਦੀ ਪਿੰਡ ਡੱਲੇਵਾਲਾ ਵਿਚ ਵੀ ਅੱਜ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ ਗਿਆ। ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਵਲੋਂ ਇਕ ਦਿਨ ਲਈ ਭੁਖ ਹੜਤਾਲ ਕੀਤੀ ਗਈ ਹੈ। ਇਸ ਦੌਰਾਨ ਡੱਲੇਵਾਲਾ ਦਾ ਮਾਸੂਮ ਪੋਤਰਾ ਜਿਗਰ ਵੀ ਭੁਖ ਹੜਤਾਲ ਵਿਚ ਸ਼ਾਮਲ ਹੋਇਆ ਹੈ। 

ਇਸ ਸਬੰਧੀ ਪਿੰਡ ਵਾਸੀ ਨੇ ਦੱਸਿਆ ਕਿ ਇਹ ਅੱਜ ਇਕ ਦਿਨ ਦੀ ਸੰਕੇਤਕ ਭੁੱਖ ਹੜਤਾਲ ਸੀ, ਪਰ ਜੇਕਰ ਹੁਕਮ ਹੋਇਆ ਤਾਂ ਅੱਗੇ ਵੀ ਵੱਧ ਸਕਦੀ ਹੈ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲਾ ਦੀ ਨੂੰਹ ਨੇ ਦੱਸਿਆ ਕਿ ਡੱਲੇਵਾਲਾ ਜੀ ਇੱਕ ਇਨਸਾਨ ਨਹੀਂ ਇਕ ਸੋਚ ਹੈ ਅਤੇ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ। ਧਰਨੇ ’ਚ ਬੈਠੇ ਕਿਸਾਨ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਬਹੁਤ ਢੀਠ ਬੰਦਾ ਹੈ। ਡੱਲੇਵਾਲ ਦੇ ਪੋਤਰੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਜਲਦ ਘਰਾਂ ਨੂੰ ਭੇਜੇ। 

(For more news apart from Even in the native village of farmer leader Jagjit Singh Dallewala, no stove was burnt today News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement