
ਇਕ ਵਾਰ ਫਿਰ ਵਿਗੜੇਗਾ ਮੌਸਮ ਦਾ ਮਿਜ਼ਾਜ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਦਸੰਬਰ ਮਹੀਨੇ 'ਚ ਉਤਰੀ ਭਾਰਤ ਦੇ ਲੋਕਾਂ ਨੂੰ ਠੰਢ ਨੇ ਚੰਗੀ ਤਰ੍ਹਾਂ ਕਾਂਬਾ ਚਾੜ੍ਹਿਆ ਤੇ ਜਿਵੇਂ ਹੀ ਦੋ-ਤਿੰਨ ਦਿਨ ਧੁੱਪ ਨਿਕਲੀ ਤਾਂ ਮੀਂਹ ਨੇ ਦਸਤਕ ਦੇ ਦਿਤੀ। ਕਰੀਬ ਤਿੰਨ ਦਿਨ ਦੇ ਮੀਂਹ ਵਾਲੇ ਮੌਸਮ ਤੋਂ ਬਾਅਦ ਦਿਨ ਨਿਖਰਿਆ ਤਾਂ ਇਕ ਹੋਰ ਖ਼ਬਰ ਆ ਰਹੀ ਹੈ ਕਿ ਹੁਣ ਫਿਰ ਮੌਸਮ ਦਾ ਮਿਜ਼ਾਜ ਵਿਗੜੇਗਾ। ਉਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ 12 ਤੇ 13 ਜਨਵਰੀ ਨੂੰ ਬਾਰਸ਼ ਮੁੜ ਦਸਤਕ ਦੇ ਸਕਦੀ ਹੈ।
File Photo
ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਿਆਈ ਰੀਜਨ 'ਚ 11 ਜਨਵਰੀ ਨੂੰ ਪੱਛਮੀ ਗੜਬੜੀ ਵਾਲੀਆਂ ਪੌਣਾਂ ਸਰਗਰਮ ਹੋਣਗੀਆਂ ਜਿਸ ਨਾਲ ਜੰਮੂ-ਕਸ਼ਮਰ ਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਇਲਾਕਿਆਂ 'ਚ 12 ਤੇ 13 ਜਨਵਰੀ ਨੂੰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਸੂਤਰਾਂ ਨੇ ਦਸਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਵੀ 13 ਜਨਵਰੀ ਨੂੰ ਬਾਰਸ਼ ਦਰਜ ਕੀਤੀ ਜਾ ਸਕਦੀ ਹੈ।
Rain
ਇਹੀ ਨਹੀਂ ਤਾਮਿਲਨਾਡੂ, ਪੁੱਡੂਚੇਰੀ, ਕਰਾਈਕਲ ਤੇ ਕੇਰਲ 'ਚ ਅੱਜ ਵੀ ਬਾਰਸ਼ ਸੰਭਵ ਹੈ। ਇਨ੍ਹਾਂ ਖੇਤਰਾਂ ਤੋਂ ਇਲਾਵਾ ਆਂਧਰ ਪ੍ਰਦੇਸ਼ ਤੇ ਦੱਖਣੀ ਆਂਤਰਿਕ ਕਰਨਾਟਕ 'ਚ ਵੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹਰਿਆਣਾ ਤੇ ਪੰਜਾਬ ਦੇ ਕੁਝ ਇਲਾਕਿਆਂ 'ਚ ਸੀਤ ਲਹਿਰ ਦਾ ਕਹਿਰ ਵੀ ਦੇਖਿਆ ਜਾ ਸਕਦਾ ਹੈ।
Rain
ਇਹੀ ਨਹੀਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ, ਮੱਧ ਪ੍ਰਦੇਸ਼, ਉਡੀਸ਼ਾ, ਗੰਗੇਟਿਕ, ਪੱਛਮੀ ਬੰਗਾਲ ਦੇ ਕੁਝ ਇਲਾਕਿਆਂ 'ਚ ਅਗਲੇ ਦੋ ਦਿਨਾਂ ਤਕ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਮੌਸਮ ਦਾ ਹਾਲ ਦਸਣ ਵਾਲੀ ਨਿਜੀ ਏਜੰਸੀ ਸਕਾਈਮੈੱਟ ਵੈਦਰ ਦੀ ਰਿਪੋਰਟ ਮੁਤਾਬਕ, ਉੱਤਰੀ-ਪੱਛਮੀ ਤੇ ਮੱਧ ਭਾਰਤ ਦੇ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਉੱਤਰੀ ਰਾਜਸਥਾਨ ਦੇ ਕੁਝ ਸ਼ਹਿਰਾਂ 'ਚ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ
File Photo
ਜਦਕਿ ਪੰਜਾਬ ਤੇ ਹਰਿਆਣਾ 'ਚ ਇਕ-ਦੋ ਥਾਵਾਂ 'ਤੇ ਕੋਲਡ ਡੇਅ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਜ਼ਿਆਦਾਤਰ ਹਿੱਸਿਆਂ 'ਚ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ 20 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ