ਕਾਨੂੰਨੀ ਮਦਦ ਦੇਣ ਦੇ ਨਾਂਤੇ ਆਪ'ਨੇਇਕ ਵਾਰਫਿਰ ਕਿਸਾਨਾਂ ਦੀ ਪਿੱਠ'ਚ ਛੁਰਾ ਮਾਰ ਕੇਧ੍ਰੋਹਕੀਤਾ ਕੈਪਟਨ 
Published : Jan 11, 2021, 12:22 am IST
Updated : Jan 11, 2021, 12:22 am IST
SHARE ARTICLE
image
image

ਕਾਨੂੰਨੀ ਮਦਦ ਦੇਣ ਦੇ ਨਾਂ 'ਤੇ 'ਆਪ' ਨੇ ਇਕ ਵਾਰ ਫਿਰ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰ ਕੇ ਧ੍ਰੋਹ ਕੀਤਾ : ਕੈਪਟਨ 


ਚੰਡੀਗੜ੍ਹ, 10 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਅਦਾਕਾਰਾ ਕੰਗਨਾ ਰਣੌਤ ਤੇ ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਸਮੇਤ ਹੋਰਨਾਂ ਭਾਜਪਾ ਆਗੂਆਂ ਵਿਰੁਧ ਕਾਨੂੰਨੀ ਕੇਸ ਲੜਨ ਦੇ ਖੋਖਲੇ ਦਾਅਵੇ 'ਤੇ 'ਆਪ' ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਇਕ ਵਾਰ ਫਿਰ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਦਿਆਂ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ |
ਮੀਡੀਆ ਰੀਪੋਰਟਾਂ ਕਿ ਅਜਿਹੇ ਮਾਮਲਿਆਂ ਵਿਚ ਪੰਜ ਪਟੀਸ਼ਨਕਰਤਾ ਵਿਚੋਂ ਚਾਰ 'ਆਪ' ਦੇ ਸਰਗਰਮ ਵਰਕਰ ਹਨ, ਉਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਸਿਆਸੀ ਲਾਹਾ ਖੱਟਣ ਲਈ ਅਜਿਹੀਆਂ ਕੋਝੀਆਂ ਚਾਲਾਂ ਚਲਣੀਆਂ ਬੰਦ ਕਰੇ | ਮੁੱਖ ਮੰਤਰੀ ਨੇ ਕਿਹਾ,''ਤੁਹਾਡੇ ਇਰਾਦੇ ਸਪੱਸ਼ਟ ਹਨ | ਤੁਸੀਂ ਸਿਰਫ਼ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਭਾਜਪਾ ਦੇ ਇਸ਼ਾਰੇ 'ਤੇ ਕੋਝੀਆਂ ਚਾਲਾਂ ਚਲ ਰਹੇ ਹੋ |'' ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਿੰਦਗੀ ਅਤੇ ਭਵਿੱਖ ਨਾਲ ਜੁੜੇ ਮਾਮਲੇ 'ਤੇ 'ਆਪ' ਵਲੋਂ ਅਜਿਹੇ ਡਰਾਮੇ ਖੇਡੇ ਜਾਣੇ ਬਹੁਤ ਮੰਦਭਾਗੀ ਗੱਲ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਅਰਵਿੰਦ ਕੇਜਰੀਵਾਲ ਵਰਗਾ ਮਸੀਨਾ ਵਿਅਕਤੀ ਹਮੇਸ਼ਾ ਇੰਜ ਹੀ ਕਰਦਾ ਆਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦੀ ਪਾਰਟੀ ਦੇ ਹੋਰ ਆਗੂ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲਈ ਲਗਾਤਾਰ ਝੂਠ ਬੋਲ ਰਹੇ ਹਨ |'' 
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 'ਆਪ' ਆਗੂ ਇੰਨੇ ਘਟੀਆ ਤੇ ਨੀਵੇਂ ਦਰਜੇ ਉਤੇ ਉਤਰ ਆਏ ਹਨ ਅਤੇ ਅਪਣੇ ਪਾਰਟੀ ਵਰਕਰਾਂ ਵਲੋਂ ਭਾਜਪਾ ਆਗੂਆਂ ਵਿਰੁਧ ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਪਾਰਟੀ ਵਲੋਂ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਦਾਅਵਿਆਂ ਦੀ ਪੁਸ਼ਟੀ ਹੋ ਸਕੇ | ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦਿਤੀ ਕਿ ਉਹ ਐਡੋਲਫ ਹਿਟਲਰ ਦੀ 'ਵੱਡੇ ਝੂਠ' ਬੋਲਣ ਦੀ ਤਕਨੀਕ ਨੂੰ ਅਪਣਾਉਣਾ ਬੰਦ ਕਰ ਦੇਣ ਜਿਸ ਤਹਿਤ ਕਿ ਇੰਨਾ ਝੂਠ ਬੋਲ ਕੇ ਪ੍ਰਚਾਰ ਕੀਤਾ ਜਾਵੇ ਕਿ ਲੋਕ ਇਸ ਨੂੰ ਸੱਚ ਮੰਨ ਲੈਣ | ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਮੇਂ ਕਿਸਾਨ ਕੌਮੀ ਰਾਜਧਾਨੀ ਵਲ ਕੂਚ ਕਰਨ ਦੀ ਤਿਆਰੀ ਖਿੱਚ ਰਹੇ ਸਨ ਉਸ ਵੇਲੇ ਦਿੱਲੀ ਵਿਚ 'ਆਪ' ਦੀ ਸਰਕਾਰ ਵਲੋਂ ਸ਼ਰਮਨਾਕ ਢੰਗ ਨਾਲ ਖੇਤੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਪੂਰਾ ਵਿਸ਼ਵ ਹੁਣ ਜਾਣ ਗਿਆ ਹੈ ਕਿ ਭਾਜਪਾ ਦਾ ਅਸਲ ਏਜੰਟ ਕੌਣ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਭਾਜਪਾ ਨਾਲ ਮਿਲੀਭੁਗਤ ਹੁਣ ਜੱਗ ਜ਼ਾਹਰ ਹੋ ਗਈ ਹੈ ਅਤੇ ਇਹ ਅਜਿਹੀ ਇimageimageਕਲੌਤੀ ਘਟਨਾ ਨਹੀਂ ਸੀ |

SHARE ARTICLE

ਏਜੰਸੀ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement