
ਜਲੰਧਰ ਵਿਚ ਪੰਜਾਬ ਸਰਕਾਰ ਵਿਰੁਧ ਧਰਨਾ ਦੇ ਰਹੇ ਭਾਜਪਾ ਪ੍ਰਧਾਨ ਸਮੇਤ ਆਗੂ ਕਿਸਾਨਾਂ ਨੇ ਘੇਰੇ
1400 ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਨੂੰ ਰੋਕਣ ਲਈ ਕਰਨੀ ਪਈ ਭਾਰੀ ਮੁਸ਼ੱਕਤ
ਜਲੰਧਰ, 10 ਜਨਵਰੀ (ਪਪ) : ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਪੰਜਾਬ ਸਰਕਾਰ ਵਿਰੁਧ ਕੰਪਨੀ ਬਾਗ਼ ਚੌਕ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ | ਇਸ ਦੌਰਾਨ ਕਿਸਾਨ ਜਥੇਬੰਦੀਆ ਦੇ ਕਾਰਕੁਨਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਉਸ ਥਾਂ ਦੇ ਨੇੜੇ ਪਹੁੰਚ ਗਏ ਸਨ, ਜਿਥੇ ਭਾਜਪਾ ਵਾਲੇ ਸਮਾਗਮ ਕਰ ਰਹੇ ਸਨ | ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ |
ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੰਗਾ ਰੋਕੂ ਗੱਡੀਆਂ, ਜੇਸੀਬੀ ਮਸ਼ੀਨਾਂ, ਰੇਤਾ ਬਜਰੀ ਦੇ ਭਰੇ ਟਿੱਪਰ ਸੜਕਾਂ ਦੇ ਵਿਚਕਾਰ ਖੜੇ ਕੀਤੇ ਹੋਏ ਸਨ | ਕਿਸਾਨ ਜਥੇਬੰਦੀਆ ਨੇ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦਾ ਸੱਦਾ ਦਿਤਾ ਹੋਇਆ ਸੀ | ਪੁਲਿਸ ਦੇ 1400 ਤੋਂ ਵੱਧ ਜਵਾਨ ਤਾਇਨਾਤ ਕੀਤੇ ਹੋਏ ਸਨ | ਜਿਉਂ ਹੀ ਕਿਸਾਨ ਇਕ ਥਾਂ ਤੋਂ ਬੈਰੀਕੇਡ ਟੱਪ ਕੇ ਸਮਾਗਮ ਵਾਲੀ ਥਾਂ ਨੇੜੇ ਪੁੱਜੇ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ | ਕਿਸਾਨ ਮੰਗ ਕਰ ਰਹੇ ਸਨ ਕਿ ਭਾਜਪਾ ਦਾ ਸਮਾਗਮ ਬੰਦ ਕਰਵਾਇਆ ਜਾਵੇ | ਇਸ ਖਿੱਚ ਧੂਹ ਵਿਚ ਕਈ ਕਿਸਾਨਾਂ ਦੇ ਕੱਪੜੇ ਵੀ ਪਾਟ ਗਏ | ਅਸ਼ਵਨੀ ਸ਼ਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਕਾਂਗਰਸ ਦੇ ਗੁੰਡੇ ਕਰਾਰ ਦਿਤਾ | ਉਨ੍ਹਾਂ ਕਿਹਾ ਕਿ ਹਮਲਾ ਕਾਂਗਰਸੀ ਗੁੰਡਿਆਂ ਨੇ ਕੀਤਾ ਸੀ ਨਾ ਕਿ ਕਿਸਾਨਾਂ ਨੇ | ਸਮਾਗਮ ਵਿਚ ਭਾਜਪਾ ਦੀ ਸਾਰੀ ਸੂਬਾਈ ਲੀਡਰਸ਼ਿਪ ਹਾਜ਼ਰ ਸੀ | ਕੰਪਨੀ ਬਾਗ਼ ਚੌਕ 'ਚ ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ ਵਿਰੁਧ ਸੂਬਾ ਭਾਜਪਾ ਦੇ ਧਰਨੇ ਨੂੰ ਕਾਂਗਰਸ ਤੇ ਕਿਸਾਨ ਜਥੇਬੰਦੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ | ਦੋਵਾਂ ਧਿਰਾਂ ਦੀ ਪੁਲਿਸ ਨਾਲ ਤਿੱਖੀ ਝੜਪ ਹੋਈ ਹੈ | ਕਾਂਗਰਸੀ ਆਗੂਆਂ ਤੇ ਕਿਸਾਨਾਂ ਨੇ ਬੈਰੀਕੇਡਜ਼ ਤੋੜ ਕੇ ਭਾਜਪਾ ਵਰਕਰਾਂ ਦੇ ਧਰਨੇ ਵਾਲੀ ਥਾਂ ਜਾਣ ਦੀ ਕੋਸ਼ਿਸ਼ ਕੀਤੀ | ਜਦੋਂ ਪੁਲਿਸ ਨੇ ਰੋਕਿਆ ਤਾਂ ਉਨ੍ਹਾਂ ਨੇ ਬੈਰੀਕੇਡਜ਼ ਤੋੜ ਦਿਤੇ | ਧੱਕਾ-ਮੁੱਕੀ ਦੌਰਾਨ ਕਈ ਨੌਜਵਾਨ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ | ਪੁਲਿਸ ਉਨ੍ਹਾਂ ਨੂੰ ਬਸਾਂ ਵਿਚ ਭਰ ਕੇ ਲੈ ਗਈ ਹੈ | ਪੁਲਿਸ ਕਾਂਗਰਸ ਯੁਵਾ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ, ਰਣਦੀਪ ਸੰਧੂ, ਚਰਨਜੀਤ ਸਿੰਘ ਚੰਨੀ, ਜਸਕਰਨ ਸਿਘ ਸੋਹੀ, ਪ੍ਰਵੀਨ ਪਹਿਲਵਾਨ, ਬਾਬਾ ਮਲਹੋੱਤਰਾ, ਮਨਪ੍ਰੀਤ ਲੁਭਾਣਾ, ਰਾਜ ਜੈਸਵਾਲ, ਸੰਨੀ ਸੰਤੋਖਪੁਰਾ, ਰਾਹੁਲ ਸਿੰਘਲ, ਨਵੀਨ ਸੇਠੀ, ਸੂਰਜ ਗਗਨ ਦਿਉਲ, ਕਰਨ ਅੱਤਰੀ, ਕਰਨ ਪਾਠਕ, ਰਾਘਵ ਜੈਨ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਧਰਨੇ ਵਾਲੀ ਥਾਂ ਤੋਂ ਦੂਰੀ ਲੈ ਗਈ ਹੈ |
ਫ਼ੋਟੋ : ਜਲੰਧਰ-ਕਿਸਾਨ 2, 3, 4image