ਮੰੁਬਈ ਤੋਂ ਡੇਢ ਟਨ ਖਜੂਰਾਂ ਲੈ ਕੇ ਕਿਸਾਨੀ ਅੰਦੋਲਨ 'ਚ ਪੁਜਿਆ ਵਿੱਕੀ ਥੌਮਸ
Published : Jan 11, 2021, 12:29 am IST
Updated : Jan 11, 2021, 12:29 am IST
SHARE ARTICLE
image
image

ਮੰੁਬਈ ਤੋਂ ਡੇਢ ਟਨ ਖਜੂਰਾਂ ਲੈ ਕੇ ਕਿਸਾਨੀ ਅੰਦੋਲਨ 'ਚ ਪੁਜਿਆ ਵਿੱਕੀ ਥੌਮਸ


ਨਵੀਂ ਦਿੱਲੀ, 10 ਜਨਵਰੀ (ਚਰਨਜੀਤ ਸਿੰਘ ਸੁਰਖ਼ਾਬ) : ਡੇਢ ਟਨ ਖਜੂਰਾਂ ਲੈ ਕੇ ਕਿਸਾਨ ਅੰਦੋਲਨ 'ਚ ਪੁੱਜਿਆਂ ਵਿੱਕੀ ਥੌਮਸ ਨੇ ਕਿਸਾਨਾਂ 'ਤੇ ਉਾਗਲ ਉਠਾਉਣ ਵਾਲਿਆਂ ਦੀ ਰੇਲ ਬਣਾਉਾਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਸਰਕਾਰ ਅਤੇ ਨੈਸ਼ਨਲ ਮੀਡੀਏ ਨੂੰ ਅਤਿਵਾਦੀ ਦਿਖ ਰਿਹਾ ਹੈ | ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹੱਕ ਮੰਗਣਾ ਸਰਕਾਰ ਵਿਰੁਧ ਲੜਨਾ ਹੈ ਤਾਂ ਮੈਨੂੰ ਵੀ ਕਿਸਾਨਾਂ ਦੇ ਇਸ ਸੰਘਰਸ਼ ਵਿਚ ਸ਼ਾਮਲ ਕਰ ਲਿਆ ਜਾਵੇੇ |
ਵਿੱਕੀ ਥੌਮਸ ਨੇ ਕਿਹਾ,''ਮੈਂ ਮੁੰਬਈ ਤੋਂ ਡੇਢ ਟਨ ਖਜ਼ੂਰਾ ਕਿਸਾਨੀ ਅੰਦੋਲਨ ਵਿਚ ਇਸ ਕਰ ਕੇ ਲੈ ਕੇ ਆਇਆ ਹਾਂ ਕਿ ਮੈਂ ਕਿਸਾਨੀ ਸੰਘਰਸ਼ ਵਿਚ ਅਪਣਾ ਕੁਝ ਯੋਗਦਾਨ ਪਾ ਸਕਾਂ |'' ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ, ਇਹ ਸੰਘਰਸ਼ ਧਰਮ ਯੁੱਧ ਬਣ ਚੁੱਕਿਆ ਹੈ, ਇਸ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋ ਚੁੱਕੇ ਹਨ | ਥੌਮਸ ਨੇ ਕਿਹਾ ਕਿ ਠੰਢ ਕਾਰਨ ਲੋਕ ਸ਼ਹੀਦ ਹੋ ਰਹੇ ਹਨ ਪਰ ਫਿਰ ਵੀ ਕਿਸਾਨਾਂ ਅੰਦਰਲਾ ਹੌਾਸਲਾ ਖ਼ਤਮ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਸੱਭ ਤੋਂ ਅਹਿਮ ਗੱਲ ਹੈ ਕਿ ਇਥੇ ਲੋਕਾਂ ਦਾ ਹਜ਼ੂਮ ਲਗਾਤਾਰ ਵੱਧ ਰਿਹਾ ਹੈ |

ਕਿਸਾਨਾਂ 'ਤੇ ਉਾਗਲ ਚੁਕਣ ਵਾਲਿਆਂ ਦੀ ਬਣਾਈ ਰੇਲ 
 ਪੰਜਾਬੀ ਸ਼ੇਰਾਂ ਦੀ ਕੌਮ ਹੈ ਅਤੇ ਸ਼ੇਰਾਂ ਨੂੰ ਹਰਾਉਣਾ ਸਰਕਾਰਾਂ ਦੇ ਵਸ ਦਾ ਕੰਮ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਬੀਆਂ ਨੇ 19 ਵਾਰ ਦਿੱਲੀ ਨੂੰ ਜਿੱਤਿਆ ਹੈ ਅਤੇ 20 ਵੀਂ ਜਿੱਤ ਜਾਣਗੇ | ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਦਾ ਸੰਘਰਸ਼ ਚਲਦਾ ਰਹੇਗਾ ਮੈਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹਾਂਗਾ |imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement