ਨੌਜਵਾਨ ਨੂੰ ਘਰੋਂ ਕੱਢ ਕੇ ਸ਼ਰੇਆਮ ਕੀਤਾ
Published : Jan 11, 2022, 11:59 pm IST
Updated : Jan 11, 2022, 11:59 pm IST
SHARE ARTICLE
image
image

ਨੌਜਵਾਨ ਨੂੰ ਘਰੋਂ ਕੱਢ ਕੇ ਸ਼ਰੇਆਮ ਕੀਤਾ

ਅਬੋਹਰ, 11 ਜਨਵਰੀ (ਕੁਲਦੀਪ ਸਿੰਘ ਸੰਧੂ) : ਇਕ ਪਾਸੇ ਚੋਣਾਂ ਦਾ ਬਿਗੁਲ ਵੱਜ ਚੁਕਿਆ ਹੈ ਤੇ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਦਾ ਬੋਲਬਾਲਾ ਵੀ ਘਟਣ ਦੀ ਬਜਾਏ  ਵਧਦਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਅੱਜ ਇਥੇ ਬੱਸ ਅੱਡੇ ਨੇੜੇ ਵਾਪਰੀ ਇਕ ਘਟਨਾ ਨੇ ਪੋਲ ਖੋਲ੍ਹ ਦਿਤੀ। ਜਿਥੇ ਦਿਨ-ਦਿਹਾੜੇ ਭੀੜਭਾੜ ਇਲਾਕੇ ਵਾਲੇ ਰੋਡ ’ਤੇ ਤਿੰਨ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘਰੋਂ ਕੱਢ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕਤਲ ਕਰ ਦਿਤਾ। 
ਪੀੜਤ ਪਰਵਾਰ ਨੇ ਦਸਿਆ ਕਿ ਸਾਡਾ ਮੁੰਡਾ ਹਨੀ ਅਪਣੇ ਭਰਾ ਨਾਲ ਬੱਸ ਅੱਡੇ ਦੇ ਕੋਲ ਜੂਸ ਦੀ ਰੇਹੜੀ ਲਾਉਂਦਾ ਹੈ। ਅੱਜ ਦੁਪਹਿਰ ਸਮੇਂ ਇਕ ਨੌਜਵਾਨ ਉਸ ਦੇ ਘਰ ਆਇਆ ਤੇ ਕਿਹਾ ਕਿ ਉਸ ਨੂੰ ਉਸ ਦੇ ਮਾਮੇ ਨੇ ਬੱਸ ਅੱਡੇ ਬੁਲਾਇਆ ਹੈ। ਜਦੋਂ ਹਨੀ ਘਰੋਂ ਉਸ ਲੜਕੇ ਦੇ ਨਾਲ ਬਾਹਰ ਨਿਕਲਿਆ ਤਾਂ ਗਲੀ ਵਿਚ ਖੜੇ ਦੋ ਹੋਰ ਨੌਜਵਾਨਾਂ ਨੇ ਕਾਪਿਆਂ ਨਾਲ ਹਨੀ ’ਤੇ ਬੁਰੀ ਤਰ੍ਹਾਂ ਹਮਲਾ ਕਰ ਦਿਤਾ ਤੇ ਉਸ ਨੂੰ ਅੱਧਮਰਿਆ ਕਰ ਕੇ ਗਲੀ ਵਿਚ ਛੱਡ ਕੇ ਫ਼ਰਾਰ ਹੋ ਗਏ। ਨੌਜਵਾਨ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਪੁੱਜੇ ਤੇ ਉਸ ਨੂੰ ਤੁਰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਰੈਫ਼ਰ ਕਰ ਦਿਤਾ ਗਿਆ ਪਰ ਉਸ ਨੇ ਰਸਤੇ ਵਿਚ ਦਮ ਤੋੜ ਦਿਤਾ। 
ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਇਜ਼ਾ ਲਿਆ।  ਮਿ੍ਰਤਕ ਨੌਜਵਾਨ ਦੇ ਪਰਵਾਰਕ ਜੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਥਾਣੇ ਦੇ ਬਾਹਰ ਰਖ ਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਖ਼ਬਰ ਲਿਖੇ ਜਾਣ ਤਕ ਪੁਲਿਸ ਅਧਿਕਾਰੀਆਂ ਵਲੋਂ ਥਾਣੇ ਬਾਹਰ ਧਰਨੇ ’ਤੇ ਬੈਠੇ ਮਿ੍ਰਤਕ ਦੇ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement