ਲੁਧਿਆਣਾ ਦੀ ਡੱਲਾ ਨਹਿਰ 'ਚ ਡਿੱਗੀ ਕਾਰ, ਰੌਲਾ ਸੁਣ ਕੇ ਲੋਕਾਂ ਨੇ 4 ਨੌਜਵਾਨਾਂ ਦੀ ਬਚਾਈ ਜਾਨ
Published : Jan 11, 2023, 10:21 am IST
Updated : Jan 11, 2023, 10:21 am IST
SHARE ARTICLE
Car fell in the Dalla Canal of Ludhiana, hearing the noise, people saved the lives of 4 youths
Car fell in the Dalla Canal of Ludhiana, hearing the noise, people saved the lives of 4 youths

ਸੰਘਣੀ ਧੁੰਦ ਕਾਰਨ ਉਹ ਨਹਿਰ ਦਾ ਮੋੜ ਨਹੀਂ ਦੇਖ ਸਕੇ ਅਤੇ ਕਾਰ ਹੇਠਾਂ ਡਿੱਗ ਗਈ

 

ਲੁਧਿਆਣਾ - ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਕਸਬੇ ਦੇ ਪਿੰਡ ਡੱਲਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਡਿੱਗਦਿਆਂ ਹੀ ਕਾਰ ਇੱਕ ਟੋਏ ਵਿੱਚ ਫਸ ਗਈ। ਕਾਰ 'ਚ ਫਸੇ ਲੋਕਾਂ ਦੀਆਂ ਚੀਕਾਂ ਸੁਣ ਕੇ ਲੋਕ ਮੌਕੇ ’ਤੇ ਪਹੁੰਚ ਗਏ। ਜਿਸ ਤੋਂ ਬਾਅਦ ਸਮਾਂ ਰਹਿੰਦੇ 4 ਨੌਜਵਾਨਾਂ ਦਾ ਬਚਾਅ ਹੋ ਗਿਆ।

ਹਾਦਸੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚਾਰੇ ਨੌਜਵਾਨਾਂ ਨੇ ਦਿੱਲੀ ਏਅਰਪੋਰਟ ਤੋਂ ਵਿਦੇਸ਼ ਜਾਣਾ ਸੀ। ਸੰਘਣੀ ਧੁੰਦ ਕਾਰਨ ਉਹ ਨਹਿਰ ਦਾ ਮੋੜ ਨਹੀਂ ਦੇਖ ਸਕੇ ਅਤੇ ਕਾਰ ਹੇਠਾਂ ਡਿੱਗ ਗਈ। ਲੋਕਾਂ ਨੇ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ। ਚਾਰੇ ਨੌਜਵਾਨ ਮੋਗਾ ਦੇ ਰਹਿਣ ਵਾਲੇ ਹਨ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਮੋੜ ’ਤੇ ਰਿਫਲੈਕਟਰ ਨਾ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ। ਰਾਤ ਨੂੰ ਕਾਰਾਂ ਨਹਿਰ ਵਿੱਚ ਡਿੱਗ ਜਾਂਦੀਆਂ ਹਨ। ਉਹ ਐਸ.ਡੀ.ਐਮ. ਵਿਕਾਸ ਹੀਰਾ ਦੇ ਦਫ਼ਤਰ ਜਾਣਗੇ। ਐਸਡੀਐਮ ਤੋਂ ਸਮੱਸਿਆ ਦੇ ਹੱਲ ਦੀ ਮੰਗ ਕਰਨਗੇ। ਨਹਿਰ ਦੇ ਪੁਲ ’ਤੇ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਦੱਸ ਦਈਏ ਕਿ ਇਸ ਨਹਿਰ ਵਿੱਚ ਕਰੀਬ ਚਾਰ ਦਿਨ ਪਹਿਲਾਂ ਇੱਕ ਜ਼ੈਨ ਕਾਰ ਨਹਿਰ ਵਿੱਚ ਡਿੱਗ ਗਈ ਸੀ। ਉਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ। ਨਹਿਰ ਦੇ ਆਲੇ-ਦੁਆਲੇ ਰਿਫਲੈਕਟਰ ਆਦਿ ਲਗਾਏ ਜਾਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।
 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement