
ਨਾਂਅ ਬਦਲ ਕੇ ਜ਼ੀਰਕਪੁਰ ਵਿਚ ਰਹਿ ਰਿਹਾ ਸੀ ਪ੍ਰਥਮ ਆਨੰਦ
Punjab News: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੇ ਸਾਂਝੇ ਆਪ੍ਰੇਸ਼ਨ ਸਦਕਾ ਪਿਛਲੇ ਕਈ ਸਾਲਾਂ ਤੋਂ ਦਿੱਲੀ ਪੁਲਿਸ ਦੇ ਮੋਸਟ ਵਾਂਟੇਡ ਮੁਲਜ਼ਮ ਨੂੰ ਜ਼ੀਰਕਪੁਰ ਤੋਂ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 10 ਵਿਚ ਉਹ ਭਗੌੜਾ ਹੈ।
ਜਾਣਕਾਰੀ ਮੁਤਾਬਕ 2019 'ਚ ਉਸ ਨੇ ਗੈਂਗਸਟਰ ਮੇਹਰਬਾਨ ਗੈਂਗ ਨਾਲ ਮਿਲ ਕੇ ਅਪਣੇ ਵਿਰੋਧੀ ਗੈਂਗ 'ਤੇ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ 2019 'ਚ ਪੁਲਿਸ ਨਾਲ ਆਪਸੀ ਗੋਲੀਬਾਰੀ ਹੋਈ ਅਤੇ ਉਸ 'ਚ ਵੀ ਉਹ ਫਰਾਰ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਉਹ ਅਪਣਾ ਨਾਂ ਬਦਲ ਕੇ ਜ਼ੀਰਕਪੁਰ ਵਿਚ ਰਹਿ ਰਿਹਾ ਸੀ ਅਤੇ ਉਸ ਦੀ ਦਿੱਖ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਇਸ ਦਾ ਅਸਲੀ ਨਾਂ ਪ੍ਰਥਮ ਆਨੰਦ ਉਰਫ ਤੁਸ਼ਾਰ ਹੈ ਜੋ ਰੋਹਿਣੀ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਜ਼ੀਰਕਪੁਰ 'ਚ ਸ਼ਿਵਰਾਜ ਨਾਂਅ ਨਾਲ ਰਹਿ ਰਿਹਾ ਸੀ।
(For more Punjabi news apart from Delhi Police arrest wanted criminal from Zirakpur, stay tuned to Rozana Spokesman)