
Ludhiana News : ਨਕਦੀ ਨਾ ਮਿਲਣ 'ਤੇ ਨੋਟ ਗਿਣਨ ਵਾਲੀ ਮਸ਼ੀਨ ਤੋੜੀ
Thieves raid Raikot's 'Bank of India' Latest News in Punjabi : ਲੁਧਿਆਣਾ ਦੇ ਰਾਏਕੋਟ ਵਿਚ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਉਨ੍ਹਾਂ ਨੂੰ ਕੁੱਝ ਵੀ ਨਾ ਮਿਲਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਚੋਰ ਬੈਂਕ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੈਸ਼ ਕੈਬਿਨ ਤਕ ਪਹੁੰਚ ਗਏ, ਪਰ ਪੈਸੇ ਨਾ ਮਿਲਣ 'ਤੇ ਗੁੱਸੇ ਵਿਚ ਉਨ੍ਹਾਂ ਨੇ ਨੋਟ ਗਿਣਨ ਵਾਲੀ ਮਸ਼ੀਨ ਤੋੜ ਦਿਤੀ। ਇਹ ਬੈਂਕ ਪੁਲਿਸ ਕੁਆਰਟਰਾਂ ਦੇ ਬਹੁਤ ਨੇੜੇ ਸਥਿਤ ਹੈ।
ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਵਿਪੁਲ ਗੋਇਲ ਨੇ ਦਸਿਆ ਕਿ ਉਹ ਬੈਂਕ ਨੂੰ ਤਾਲਾ ਲਗਾ ਕੇ ਸ਼ਾਮ 7:30 ਵਜੇ ਦੇ ਕਰੀਬ ਚਲੇ ਗਏ ਸਨ। ਅੱਜ ਸਵੇਰੇ ਉਸ ਦੀ ਸਹਾਇਕ ਸੋਨਮ ਨੇ ਉਸ ਨੂੰ ਫ਼ੋਨ ਕੀਤਾ ਅਤੇ ਬੈਂਕ ਵਿਚ ਚੋਰੀ ਹੋਣ ਬਾਰੇ ਦਸਿਆ।
ਮੌਕੇ 'ਤੇ ਪਹੁੰਚਣ ਤੋਂ ਬਾਅਦ ਦੇਖਿਆ ਗਿਆ ਕਿ ਬੈਂਕ ਦੇ ਨਾਲ ਲੱਗਦੇ ਖ਼ਾਲੀ ਪਲਾਟ ਦੇ ਪਾਸਿਉਂ ਕੰਧ ਟੁੱਟੀ ਹੋਈ ਸੀ। ਚੋਰਾਂ ਨੇ ਕੈਸ਼ ਕੈਬਿਨ ਦਾ ਲੱਕੜ ਦਾ ਦਰਵਾਜ਼ਾ ਵੀ ਤੋੜਿਆ ਹੋਇਆ ਸੀ, ਪਰ ਜਦੋਂ ਉਨ੍ਹਾਂ ਨੂੰ ਕੋਈ ਨਕਦੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਗੁੱਸੇ ’ਚ ਨੋਟ ਗਿਣਨ ਵਾਲੀ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿਤੀ ਗਈ ਹੈ।
(For more Punjabi news apart from Thieves raid Raikot's 'Bank of India' Latest News in Punjabi stay tuned to Rozana Spokesman)