ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਤਾਰੀਫ਼ ਕਰਨ ਮਗਰੋਂ ਕਿਸਾਨ ਅੰਦੋਲਨ ਨੂੰ ‘ਪਵਿੱਤਰ’ ਵੀ ਮੰਨ ਲਿਆ ਪਰ
Published : Feb 11, 2021, 12:14 am IST
Updated : Feb 11, 2021, 12:14 am IST
SHARE ARTICLE
image
image

ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਤਾਰੀਫ਼ ਕਰਨ ਮਗਰੋਂ ਕਿਸਾਨ ਅੰਦੋਲਨ ਨੂੰ ‘ਪਵਿੱਤਰ’ ਵੀ ਮੰਨ ਲਿਆ ਪਰ ਅੜੀ ਤੇ ਵੀ ਕਾਇਮ ਰਹੇ--ਪਰਨਾਲਾ ਉਥੇ ਦਾ ਉਥੇ ਰਹੇਗਾ

ਕਿਹਾ, ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨ ਗ਼ਲਤ ਧਾਰਣਾਵਾਂ ਦੇ ਸ਼ਿਕਾਰ

ਨਵੀਂ ਦਿੱਲੀ, 10 ਫ਼ਰਵਰੀ: ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਸਿੱਖਾਂ ਦੀ ਤਾਰੀਫ਼ ਨਾਲ ਕਿਸਾਨ ਅੰਦੋਲਨ ਵਾਪਸ ਕਰਵਾਉਣ ਦਾ ਜਿਹੜਾ ਯਤਨ ਸ਼ੁਰੂ ਕੀਤਾ ਸੀ,ਉਸ ਨੂੰ ਅੱਜ ਦੇ ਦਿਨ ਵੀ ਕਿਸਾਨ ਅੰਦੋਲਨ ਨੂੰ ‘ਪਵਿੱਤਰ’ ਕਹਿ ਕੇ ਅਪਣੀ ‘ਨਵੀਂ ਰਾਜਨੀਤੀ’ ਦਾ ਇਕ ਦਰਵਾਜ਼ਾ ਹੋਰ ਖੋਲਿ੍ਹਆ ਪਰ ਕਿਸਾਨਾਂ ਦੀਆਂ ਮੰਗਾਂ ਦਾ ਜ਼ਬਰਦਸਤ ਵਿਰੋਧ ਕਰ ਕੇ ਫਿਰ ਇਹੀ ਸੁਨੇਹਾ ਦਿਤਾ ਕਿ ਉਹ ਅਪਣੀ ਅੜੀ ਤੇ ਕਾਇਮ ਰਹਿਣਗੇ ਤੇ ਤਾਰੀਫ਼ ਜਾਂ ਆਲੋਚਨਾ ਦਾ ਹੋਰ ਕੋਈ ਮਤਲਬ ਨਾ ਕਢਿਆ ਜਾਏ ਤੇ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ। ਬੁਧਵਾਰ ਨੂੰ ਲੋਕ ਸਭਾ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨ ਅਫਵਾਹਾਂ ਦੇ ਸ਼ਿਕਾਰ ਹਨ ਅਤੇ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਹੁਣ ਵੀ ਕਿਸਾਨਾਂ ਦੀ ਉਡੀਕ ਕਰ ਰਹੇ ਹਾਂ। 
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖ਼ਦਸ਼ਿਆਂ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਕਿਸਾਨਾਂ ਨਾਲ ਸਨਮਾਨ ਭਾਵਨਾ ਨਾਲ ਗੱਲਬਾਤ ਲਈ ਤਿਆਰ ਹਾਂ। ਕਾਨੂੰਨ ਲਾਗੂ ਹੋਣ ਮਗਰੋਂ ਦੇਸ਼ ਵਿਚ ਕੋਈ ਮੰਡੀ ਬੰਦ ਨਹੀਂ ਹੋਈ ਅਤੇ ਨਾ ਹੀ ਐੱਮ. ਐੱਸ. ਪੀ.। ਨਵੇਂ ਕਾਨੂੰਨਾਂ ਨੇ ਕਿਸਾਨਾਂ ਤੋਂ ਕੁੱਝ ਨਹੀਂ ਖੋਹਿਆ। ਕਿਸਾਨ ਦੱਸਣ ਉਨ੍ਹਾਂ ਦਾ ਕਿਹੜਾ ਹੱਕ ਖੋਹਿਆ ਗਿਆ?
ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ’ਚ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਗਏ। ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਕੋਸ਼ਿਸ਼ਾਂ ਹੋਈਆਂ। ਖੇਤੀ ਸੈਕਟਰ ’ਚ ਸੁਧਾਰ ਲਿਆਉਣ ਲਈ ਇਹ ਬਿਲ ਲਿਆਂਦੇ ਗਏ। ਖੇਤੀ ਖੇਤਰ ਨੂੰ ਨਵੀਆਂ ਚੁਨੌਤੀਆਂ ਨਾਲ ਨਜਿੱਠਣਾ ਹੋਵੇਗਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਥੀਆਂ ਨੇ ਜੋ ਚਰਚਾ ਕੀਤੀ, ਉਸ ’ਚ ਕਾਨੂੰਨ ਦੇ ਰੰਗ ’ਤੇ ਬਹੁਤ ਚਰਚਾ ਹੋਈ ਕਾਲਾ ਹੈ ਕਿ ਸਫ਼ੈਦ ਹੈ? ਚੰਗਾ ਹੁੰਦਾ ਜੇਕਰ ਕਾਨੂੰਨਾਂ ਦੀ ਸਮੱਗਰੀ ’ਤੇ ਚਰਚਾ ਹੁੰਦੀ, ਤਾਕਿ ਦੇਸ਼ ਦੇ ਕਿਸਾਨਾਂ ਤਕ ਸਹੀ ਚੀਜ਼ ਪਹੁੰਚ ਸਕਦੀ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਗ਼ਲਤ ਧਾਰਨਾਵਾਂ ਦੇ ਸ਼ਿਕਾਰ ਹੋਏ ਹਨ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ। ਅੰਦੋਲਨ ਕਰ ਰਹੇ ਸਾਰੇ ਕਿਸਾਨਾਂ ਭਰਾਵਾਂ ਦਾ ਇਹ ਸਦਨ ਆਦਰ ਕਰਦੀ ਹੈ ਅਤੇ ਆਦਰ ਕਰਦੀ ਰਹੇਗੀ। ਸੀਨੀਅਰ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਹੋਈ। ਜਦੋਂ ਪੰਜਾਬ ’ਚ ਅੰਦੋਲਨ ਹੋਇਆ, ਉਸ ਸਮੇਂ ਵੀ ਗੱਲਬਾਤ ਹੋਈ ਅਤੇ ਹੁਣ ਦਿੱਲੀ ’ਚ ਵੀ ਹੋ ਰਹੀ ਹੈ। ਇਹ ਕਾਨੂੰਨ ਕਿਸਾਨਾਂ ਲਈ ਬੰਧਨ ਨਹੀਂ ਹਨ।   (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement