
ਭਾਰਤ ਸਰਕਾਰ ਦੇ ਮੰਤਰਾਲੇ ਨੇ ਪ੍ਰਤਾਪ ਬਾਜਵਾ ਦੇ ਕਿਰਤ ਕਾਨੂੰਨਾਂ ਬਾਰੇ ਲਿਖੇ ਪੱਤਰ ਦਾ ਦਿਤਾ ਜਵਾਬ
ਚੰਡੀਗੜ੍ਹ, 10 ਫ਼ਰਵਰੀ : ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਸਰਕਾਰ ਦੀ ਮਜ਼ਦੂਰ ਅਤੇ ਰੁਜਗਾਰ ਮੰਤਰੀ ਨੂੰ ਇਕ ਪੱਤਰ ਲਿਖਿਆ ਗਿਆ ਜਿਸ ਵਿਚ ਉਨ੍ਹਾਂ ਨੇ ਲੇਬਰ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਪੁੱਛਿਆ ਕਿ ਇਕ ਉਸਾਰੀ ਮਜ਼ਦੂਰ ਦੀ ਕੰਮ ਕਰਨ ਦੀ ਘੱਟੋ ਘੱਟ ਉਮਰ ਅਤੇ ਵੱਧ ਤੋਂ ਵੱਧ ਉਮਰ ਕਿੰਨੀ ਹੈ । ਇਸ ਤੋਂ ਇਲਾਵਾ ਸਾਰੇ ਮਜਦੂਰ ਵੱਲੋਂ ਲਾਭ ਪ੍ਰਾਪਤੀ ਐਕਟ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਦੀਆਂ ਯੋਗਤਾਵਾਂ ਬਾਰੇ ਵੀ ਪੁਛਿਆ ਗਿਆ।
ਬਾਜਵਾ ਨੇ ਜਾਣਕਾਰੀ ਲਈ ਪੁੱਛਿਆ ਮਜ਼ਦੂਰ ਅਤੇ ਹੋਰ ਨਿਰਮਾਣ ਕਰਮਚਾਰੀ ਐਕਟ ਤਹਿਤ ਸਾਲ 2020 ਤਕ ਕਿੰਨੇ ਮਜਦੂਰ ਕੰਮ ਕਰਦੇ ਹਨ , ਇਸ ਤੋਂ ਇਲਾਵਾ ਰਾਜ ਵਿਚ ਕੁੱਲ ਕਿੰਨੇ ਮਜ਼ਦੂਰ ਕੰਮ ਕਰਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਰਾਜ ਵਿੱਚੋਂ ਕੰਮ ਛੱਡ ਕੇ ਬਾਹਰ ਗਏ ਮਜ਼ਦੂਰਾਂ ਦੀ ਗਿਣਤੀ ਅਤੇ ਰਾਜ ਵਿੱਚ ਕੰਮ ਕਰਨ ਆਏ ਮਜ਼ਦੂਰਾਂ ਦੀ ਗਿਣਤੀ ਕਿੰਨੀ ਹੈ । ਅਤੇ ਕਿੰਨੇ ਮਜ਼ਦੂਰ ਇਸ ਐਕਟ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ । ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ। ਪ੍ਰਤਾਪ ਸਿੰਘ ਬਾਜਵਾ ਵੱਲੋਂ ਭੇਜੇ ਪ੍ਰਸ਼ਨ ਪੱਤਰ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਬਿਲਡਿੰਗ ਅਤੇ ਹੋਰ ਉਸਾਰੀ ਦੇ ਕਾਮੇ ਕੰਮ ਕਰਦੇ ਹਨ ਹਰੇਕ ਬਿਲਡਿੰਗ ਵਰਕਰ ਜਿਸਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਅਤੇ 60 ਸਾਲਾਂ ਦੀ ਉਮਰ ਤੋਂ ਵੱਧ ਨਹੀਂ ਹੋਣੀ ਚਾਹੀਦੀ । ਮਜਦੂਰ ਵੱਲੋਂ ਲਾਭ ਪ੍ਰਾਪਤੀ ਐਕਟ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਦੀਆਂ ਯੋਗਤਾਵਾਂ ਲਈ ਲਾਭ ਪ੍ਰਾਪਤੀ ਜਿਹੜਾ ਮਜ਼ਦੂਰ ਪਿਛਲੇ 12 ਮਹੀਨਿਆਂ ਦੌਰਾਨ ਕਿਸੇ ਵੀ ਇਮਾਰਤ ਜਾਂ ਹੋਰ ਨਿਰਮਾਣ ਕਾਰਜਾਂ ਵਿੱਚ ਘੱਟੋ ਘੱਟ 90 ਦਿਨਾਂ ਤੋਂ ਕੰਮ ਕਰ ਰਿਹਾ ਹੈ।
ਉਹ ਇਸ ਐਕਟ ਅਧੀਨ ਲਾਭਪਾਤਰੀ ਵਜੋਂ ਰਜਿਸਟ੍ਰੇਸਨ ਲਈ ਯੋਗ ਹੋਵੇਗਾ । ਉਨ੍ਹਾਂ ਦੱਸਿਆ ਕਿ ਇਮਾਰਤ ਅਤੇ ਹੋਰ ਉਸਾਰੀ ਦੇ ਕਿੱਤਾਮੁਖੀ ਮਜ਼ਦੂਰਾਂ ਦੀ ਸੁਰੱਖਿਆ ਸਿਹਤ ਅਤੇ ਕਾਰਜਕਾਰੀ ਸਥਿਤੀ ਵਿੱਚ ਲਾ ਦਿੱਤਾ ਗਿਆ ਹੈ ਜਿਸ ਬਾਰੇ ਸੂਚਿਤ ਜਾਵੇਗਾ । ਸੁਰੱਖਿਆ ਸਿਹਤ ਵਿੱਚ ਵੀ ਇਹੀ ਪ੍ਰਬੰਧ ਬਰਕਰਾਰ ਰੱਖਿਆ ਗਿਆ ਹੈ ।