
ਮੋਹਿਤ ਮੋਹਿੰਦਰਾ ਨੇ ਪਟਿਆਲਾ ਦਿਹਾਤੀ ਦੇ ਪਿੰਡਾਂ ਵਿਚ ਕੀਤੀਆਂ ਚੋਣ ਬੈਠਕਾਂ
ਪਟਿਆਲਾ, 10 ਫ਼ਰਵਰੀ (ਸਸਸ): ਕਾਂਗਰਸ ਪਾਰਟੀ ਵਲੋਂ ਪਹਿਲਾਂ ਵੀ ਹਲਕਾ ਦਿਹਾਤੀ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਛੱਡੀ ਗਈ ਹੈ | ਇਨ੍ਹਾਂ 5 ਸਾਲਾਂ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਹਿਨੁਮਾਈ ਹੇਠ 1 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ, ਉਸੇ ਤਰ੍ਹਾਂ ਉਹ ਕਾਂਗਰਸ ਪਾਰਟੀ ਦੀ ਜਿੱਤ ਤੋਂ ਬਾਅਦ ਵੀ ਹਲਕੇ ਦੇ ਪਿੰੰਡਾਂ ਦੇ ਵਿਕਾਸ ਲਈ ਹਮੇਸ਼ਾ ਹੀ ਤਿਆਰ ਰਹਿਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਦਿਹਾਤੀ 'ਚ ਪੈਂਦੇ ਪਿੰਡ ਫੱਗਣਮਾਜਰਾ, ਰੌਂਗਲਾ ਤੇ ਖਲੀਫੇਵਾਲਾ ਵਿਖੇ ਚੋਣ ਬੈਠਕ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਪਿੰਡਾਂ ਦੇ ਲੋਕਾਂ ਵਲੋਂ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਪੁਰਜ਼ੋਰ ਸਮਰਥਨ ਵੀ ਕੀਤਾ |
ਇਸ ਮੌਕੇ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਹਮੇਸ਼ਾ ਹੀ ਅਗਾਂਹ ਵਧੂ ਸੋਚ ਨਾਲ ਲੋਕ ਹਿਤ ਲਈ ਸੋਚਿਆ ਹੈ | ਹੁਣ ਤਕ ਅਪਣੇ ਕਾਰਜਕਾਲ ਦੌਰਾਨ ਪਿੰਡਾਂ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਾਤਾਵਰਣ ਦੀ ਸ਼ੁਧਤਾ ਲਈ ਪਾਰਕ, ਸ਼ਮਸ਼ਾਨ ਘਾਟ ਲਈ ਸ਼ੈੱਡ, ਫਿਰਨੀਆਂ 'ਚ ਇੰਟਰਲਾਕਿੰਗ ਟਾਇਲਾਂ, ਨੌਜਵਾਨਾਂ ਲਈ ਓਪਨ ਜਿੰਮ, ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ, ਲੋੜਵੰਦਾਂ ਦੀ ਸਹੂਲਤਾਂ ਲਈ ਮਿੰਨੀ ਪੈਲੇਸ, ਪੰਚਾਇਤ ਘਰਾਂ ਦੀ ਉਸਾਰੀ, ਗੰਦੇ ਪਾਣੀ ਦੀ ਸਮੱਸਿਆ ਦਾ ਹੱਲ, ਸੀਵਰੇਜ ਪਾਇਪ ਲਾਈਨ, ਪਿੰਡਾਂ ਦੇ ਇਤਿਹਾਸਕ ਦਰਵਾਜ਼ਿਆਂ ਦੇ ਨਵੀਨੀਕਰਨ, ਸੜਕਾਂ ਦੇ ਨਿਰਮਾਣ ਆਦਿ ਕਾਰਜ ਕਰਵਾਏ ਗਏ ਹਨ | ਮੋਹਿਤ ਮੋਹਿੰਦਰਾ ਨੇ ਕਿਹਾ ਕਿ ਵਿਕਾਸ ਦੇ ਆਧਾਰ 'ਤੇ ਹੀ ਹਲਕਾ ਦਿਹਾਤੀ ਦੇ ਪਿੰਡਾਂ ਦੇ ਵਾਸੀ ਆਉਣ ਵਾਲੀ 20 ਫ਼ਰਵਰੀ 2022 ਨੂੰ ਉਨ੍ਹਾਂ ਦੇ ਹੱਕ ਵਿਚ ਵੱਡੀ ਲੀਡ ਨਾਲ ਜਿੱਤ ਦਰਜ ਕਰਾਉਣਗੇ |
ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਪੰਚ ਹਰਿੰਦਰ ਮਲਿਕ, ਪੰਚ ਪਰਗਟ ਸਿੰਘ, ਪੰਚ ਮੇਵਾ ਸਿੰਘ, ਹਰਿੰਦਰ ਸਿੰਘ, ਪੰਚ ਬਖਸੀਸ ਸਿੰਘ, ਪੰਚ ਗੁਰਮੀਤ ਕੌਰ, ਪੰਚ ਸਤਬੀਰ ਸਿੰਘ, ਸੁੱਗਰ ਬੋਰਡ ਚੇਅਰਮੈਨ ਸਤਬੀਰ ਖੱਟੜਾ, ਬਲਵੰਤ ਸਿੰਘ, ਰਣਧੀਰ ਸਿੰਘ, ਸੁੱਖਵਿੰਦਰ ਸਿੰਘ, ਭਗਵਾਨ ਸਿੰਘ, ਬੂਟਾ ਸਿੰਘ ਅਵਤਾਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਕੌਰ, ਤਰਸੇਮ ਕੋਟਲੀ, ਹੁਸਿਆਰ ਸਿੰਘ, ਰਘੁਬੀਰ ਖੱਟੜਾ, ਲੱਖਾ ਕਾਲਵਾਂ, ਕਰਮਜੀਤ ਸਿੰਘ, ਚਮਕੌਰ ਭੰਗੂ, ਸੱਤਾਰ ਮੁਹੰਮਦ, ਮੱਘਰ ਸਿੰਘ, ਗੁਰਦਾਸ ਸਿੰਘ, ਬਲਵਿੰਦਰ ਸਿੰਘ ਕੰਗ, ਤਰਸੇਮ ਕੋਟਲੀ, ਸੁਰਜੀਤ ਲੰਗ, ਕੇਵਲ ਜੱਸੋਵਾਲ, ਹਰਮੇਸ ਲੱਚਕਾਣੀ, ਮਲਕੀਤ ਸਿੰਘ, ਹਰਦੇਵ ਸਿੰਘ ਲੱਚਕਾਣੀ ਆਦਿ ਹਾਜ਼ਰ ਸਨ |
ਫੋਟੋ ਕੈਪਸਨ
ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ |