
ਕੇਜਰੀਵਾਲ ਦੀ ਪਤਨੀ ਤੇ ਬੇਟੀ ਅੱਜ ਧੂਰੀ ਆਉਣਗੇ ਭਗਵੰਤ ਮਾਨ ਦੇ ਚੋਣ ਪ੍ਰਚਾਰ ਲਈ
ਪਿ੍ਯੰਕਾ ਗਾਂਧੀ 13 ਫ਼ਰਵਰੀ ਨੂੰ ਕਾਂਗਰਸ ਉਮੀਦਵਾਰ ਗੋਲਡੀ ਦੇ ਹੱਕ ਵਿਚ ਧੂਰੀ ਪਹੁੰਚ ਕੇ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ, 10 ਫ਼ਰਵਰੀ (ਭੁੱਲਰ) : ਵਿਧਾਨ ਸਭਾ ਹਲਕਾ ਧੂਰੀ ਦੇ ਮੁਕਾਬਲਾ ਵੀ ਬਹੁਤ ਹੀ ਦਿਲਚਸਪ ਬਣਦਾ ਜਾ ਰਿਹਾ ਹੈ, ਜਿਥੇ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾ ਚੁੱਕੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਮੈਦਾਨ ਵਿਚ ਹਨ | ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਨੌਜਵਾਨ ਆਗੂ ਤੇ ਮੌਜੁੂਦਾ ਵਿਧਾਇਕ ਦਲਵੀਰ ਗੋਲਡੀ ਨਾਲ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ 'ਆਪ' ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਅੀ 11 ਫ਼ਰਵਰੀ ਨੂੰ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਧੂਰੀ ਹਲਕੇ ਵਿਚ ਆ ਰਹੇ ਹਨ | ਇਹ ਜਾਣਕਾਰੀ ਉਨ੍ਹਾਂ ਖ਼ੁਦ ਟਵੀਟ ਕਰ ਕੇ ਦਿਤੀ ਹੈ | ਦੂਜੇ ਪਾਸੇ ਭਗਵੰਤ ਮਾਨ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਬੀ ਜੀ ਪੰਜਾਬ ਵਿਚ ਆਪ ਦਾ ਸਵਾਗਤ ਹੈ ਅਤੇ ਲੋਕ ਆਪ ਜੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਸੁਨੀਤਾ ਕੇਜਰੀਵਾਲ ਤੇ ਉਸ ਦੀ ਬੇਟੀ ਦੇ ਧੂਰੀ ਪਹੁੰਚਣ ਮੌਕੇ ਮੁਹਿੰਮ ਵਿਚ ਭਗਵੰਤ ਮਾਨ ਦੀ ਮਾਤਾ ਤੇ ਭੈਣ ਵੀ ਉਨ੍ਹਾਂ ਨਾਲ ਰਹੇਗੀ |
ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦਲਵੀਰ ਗੋਲਡੀ ਵੀ ਅਪਣੀ ਮੁਹਿੰਮ ਪੂਰੀ ਭਖਾ ਰਹੇ ਹਨ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਪਿ੍ਯੰਕਾ ਗਾਂਧੀ ਵਾਡਰਾ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ 13 ਫ਼ਰਵਰੀ ਨੂੰ ਧੂਰੀ ਹਲਕੇ ਵਿਚ ਆ ਰਹੇ ਹਨ |