
ਜ਼ਮੀਨੀ ਵਿਵਾਦ ਨੂੰ ਲੈ ਕੇ ਜਲੰਧਰ ’ਚ ਚੱਲੀਆਂ ਗੋਲੀਆਂ, ਧਮਕੀਆਂ ਦੇ ਕੇ ਮੁਲਜ਼ਮ ਹੋਏ ਫਰਾਰ
ਜਲੰਧਰ - ਆਦਮਪੁਰ 'ਚ ਕੁਝ ਲੋਕਾਂ ਨੇ ਇਕ ਘਰ 'ਤੇ ਅਚਾਨਕ ਫਾਇਰਿੰਗ ਕੀਤੀ। ਗੋਲੀਬਾਰੀ ਦੇਰ ਰਾਤ ਵੇਲੇ ਉਸ ਸਮੇਂ ਕੀਤੀ ਗਈ ਜਦੋਂ ਸਾਰਾ ਪਰਿਵਾਰ ਅੰਦਰ ਸੋ ਰਿਹਾ ਸੀ। ਗੋਲੀਆਂ ਘਰ ਦੀਆਂ ਕੰਧਾਂ ਅਤੇ ਛੱਤਾਂ 'ਤੇ ਲੱਗੀਆਂ ਹਨ।
ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਗੜ੍ਹੀ ਬਖਸ਼ਾ ਵਾਸੀ ਅਨੂਪ ਸਿੰਘ ਉਰਫ਼ ਨੰਪੀ ਅਤੇ ਹਰਵਿੰਦਰ ਸਿੰਘ ਉਰਫ਼ ਪੱਪੂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਔਰਤ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾਈਆਂ।
ਮਕਾਨ ਮਾਲਕ ਨੇ ਦੱਸਿਆ ਕਿ ਉਸ ਤੋਂ ਇਲਾਵਾ ਘਰ ਵਿੱਚ ਕੰਮ ਕਰਨ ਵਾਲਾ ਰਾਜੂ, ਉਸ ਦੀ ਪਤਨੀ ਅਤੇ ਬੱਚੇ ਉਸ ਦੇ ਘਰ ਰਹਿੰਦੇ ਹਨ। ਹਮਲਾਵਰ ਗੇਟ ਤੋੜ ਕੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਆਵਾਜ਼ ਸੁਣ ਕੇ ਰਾਜੂ ਉੱਠਿਆ। ਜਦੋਂ ਉਸ ਨੇ ਘਰ ਦੀ ਲਾਈਟ ਆਨ ਕੀਤੀ ਤਾਂ ਗੋਲੀਆਂ ਚਲਾਉਣ ਵਾਲਾ ਵਿਅਕਤੀ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੋਇਆ ਕਾਰ ਵਿੱਚ ਫਰਾਰ ਹੋ ਗਿਆ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ 32 ਬੋਰ ਪਿਸਤੌਲ ਦੇ 8 ਖਾਲੀ ਖੋਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।