Patiala News: ਕੋਰਟ ’ਚ ਮਹਿਲਾ ਜੱਜ 'ਤੇ ਨਿਹੰਗ ਸਿੰਘ ਨੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼
Published : Feb 11, 2025, 12:39 pm IST
Updated : Feb 11, 2025, 12:39 pm IST
SHARE ARTICLE
Patiala Nihang Singh tried to attack female judge in court
Patiala Nihang Singh tried to attack female judge in court

ਸੁਰੱਖਿਆ ’ਚ ਤਾਇਨਾਤ ਇੱਕ ਪੁਲਿਸ ਕਰਮੀ ਨੂੰ ਕੀਤਾ ਬਰਖ਼ਾਸਤ

 

Patiala News:  ਪੰਜਾਬ ਦੇ ਪਟਿਆਲਾ ਕੋਰਟ ਵਿੱਚ ਸੋਮਵਾਰ ਨੂੰ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਨਿਹੰਗ ਨੇ ਮਹਿਲਾ ਜੱਜ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਜੱਜ ਆਪਣੇ ਕੋਰਟ ਰੂਮ ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੀ ਸੀ। ਅਚਾਨਕ, ਨਿਹੰਗ ਸਿੰਘ ਕੋਰਟ ਰੂਮ ਵਿੱਚ ਦਾਖ਼ਲ ਹੋਇਆ ਅਤੇ ਜੱਜ ਦੇ ਸਾਹਮਣੇ ਪਹੁੰਚ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਹਮਲਾਵਰ ਜੱਜ ਤੋਂ ਸਿਰਫ਼ ਕੁਝ ਹੀ ਦੂਰੀ 'ਤੇ ਸੀ, ਪਰ ਕੋਰਟ ਸਟਾਫ਼ ਦੀ ਤਤਪਰਤਾ ਨੇ ਇੱਕ ਵੱਡੀ ਘਟਨਾ ਨੂੰ ਹੋਣ ਤੋਂ ਰੋਕ ਲਿਆ। ਸਟਾਫ਼ ਨੇ ਤੁਰੰਤ ਨਿਹੰਗ ਸਿੰਘ ਨੂੰ ਫੜ ਲਿਆ। ਜਦੋਂ ਅਦਾਲਤ ਪਰਿਸਰ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਲਾਹੌਰੀ ਗੇਟ ਥਾਣੇ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਆਰੋਪੀ ਨਿਹੰਗ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।

DSP ਸਿਟੀ-1 ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪਾਲ 'ਤੇ ਪੁਲਿਸ ਵੱਲੋਂ ਧਾਰਾ 109, 132, 201 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ 'ਤੇ ਕਾਰਵਾਈ ਜਾਰੀ ਹੈ। ਨਾਲ ਹੀ, ਕੋਰਟ ਦੀ ਸੁਰੱਖਿਆ 'ਤੇ ਮੌਜੂਦ ਅਧਿਕਾਰੀ 'ਤੇ ਵੀ ਕਾਰਵਾਈ ਕੀਤੀ ਗਈ ਹੈ। ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਨੇ ਬਿਨਾਂ ਜਾਂਚ-ਪੜਤਾਲ ਕੀਤੇ ਨਿਹੰਗ ਨੂੰ ਅੰਦਰ ਜਾਣ ਦਿੱਤਾ, ਨਾ ਹੀ ਪੁੱਛਿਆ ਕਿ ਉਸ ਦੀ ਕੋਈ ਪੇਸ਼ੀ ਸੀ ਜਾਂ ਨਹੀਂ।

ਡੀ.ਐਸ.ਪੀ. ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ, ਐਸ.ਐਸ.ਪੀ. ਪਟਿਆਲਾ ਅਤੇ ਐਸ.ਪੀ. ਪਟਿਆਲਾ ਮੌਕੇ 'ਤੇ ਪਹੁੰਚ ਗਏ ਸਨ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡੀ.ਐਸ.ਪੀ. ਸਿਟੀ ਵੱਲੋਂ ਵੀ ਦੁਬਾਰਾ ਕੋਰਟ ਦੀ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।


 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement