
ਥਾਣਾ ਸਦਰ ਫਾਜ਼ਿਲਕਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ...
ਫਾਜ਼ਿਲਕਾ: ਥਾਣਾ ਸਦਰ ਫਾਜ਼ਿਲਕਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪੁਲਸ ਨੂੰ ਬੀਤੀ ਸ਼ਾਮ ਸੂਚਨਾ ਮਿਲੀ ਕਿ ਧਵਨ ਸਿੰਘ, ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਪੁਤਰਾਨ ਬਲਵੀਰ ਸਿੰਘ ਵਾਸੀਆਨ ਪਿੰਡ ਚੱਕ ਟਾਹਲੀਵਾਲਾ (ਜਲਾਲਾਬਾਦ) ਹੈਰੋਇਨ ਵੇਚਣ ਦਾ ਕੰਮ ਕਰਦੇ ਹਨ।
Heroin
ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਹੈ। ਜੋਕਿ ਉਕਤ ਖੇਪ ਵੇਚਣ ਲਈ ਪਿੰਡਾਂ ’ਚੋਂ ਹੁੰਦੇ ਹੋਏ ਫਾਜ਼ਿਲਕਾ ਏਰੀਏ ’ਚ ਆਉਣ ਦੀ ਤਿਆਰੀ ’ਚ ਹਨ। ਜਿਸ ’ਤੇ ਪੁਲਸ ਨੇ ਰੇਡ ਕਰਕੇ ਉਕਤ ਵਿਅਕਤੀਆਂ ਨੂੰ ਪਿੰਡ ਲੱਖੇ ਕੜਾਈਆਂ ਦੀ ਲਿੰਕ ਰੋਡ ’ਤੇ ਇਕ ਕਿਲੋ ਹੈਰੋਇਨ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
heroin
ਪੜਤਾਲੀਆ ਅਫ਼ਸਰ ਦੇ ਦੱਸਣ ਮੁਤਾਬਕ ਤਿੰਨਾਂ ਭਰਾਵਾਂ ਵਿੱਚ ਦੋ ਭਰਾ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਫੌਜ ਵਿੱਚ ਹਨ ਅਤੇ ਹੁਣ ਛੁੱਟੀ ਆਏ ਹੋਏ ਸਨ। ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।