ਭਾਰੀ ਸ਼ੋਰ ਸ਼ਰਾਬੇ ਵਿਚ ਪੰਜਾਬ ਦਾ ਸਾਲਾਨਾ ਬਜਟ ਪਾਸ
Published : Mar 11, 2021, 12:48 am IST
Updated : Mar 11, 2021, 12:48 am IST
SHARE ARTICLE
image
image

ਭਾਰੀ ਸ਼ੋਰ ਸ਼ਰਾਬੇ ਵਿਚ ਪੰਜਾਬ ਦਾ ਸਾਲਾਨਾ ਬਜਟ ਪਾਸ


ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਹਿਸ ਦੇ ਜਵਾਬ 'ਚ ਸਾਰਿਆਂ ਦੇ ਸ਼ੰਕੇ ਕੀਤੇ ਦੂਰ ਅਤੇ ਦਾਅਵਾ ਕੀਤਾ ਕਿ ਬਜਟ ਦੀਆਂ ਰਾਹਤਾਂ ਲੋਕਾਂ ਤਕ ਪੱੁਜਣਗੀਆਂ ਤਾਂ ਸੱਭ ਖ਼ੁਸ਼ ਹੋ ਜਾਣਗੇ

ਚੰਡੀਗੜ੍ਹ, 10 ਮਾਰਚ (ਸੁਰਜੀਤ ਸਿੰਘ ਸੱਤੀ): ਪੰਜਾਬ ਵਿਧਾਨ ਸਭਾ 'ਚ ਸਾਲ 2021-22 ਲਈ ਪੇਸ਼ ਕੀਤਾ ਬਜਟ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰ ਦੇ ਭਾਰੀ ਸ਼ੋਰ ਸ਼ਰਾਬੇ ਦੌਰਾਨ ਸਹਿਮਤੀ ਨਾਲ ਪਾਸ ਹੋ ਗਿਆ | ਬਜਟ ਦੇ ਅਨੁਮਾਨਾਂ 'ਤੇ ਸੱਤਾਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਬਹਿਸ ਉਪਰੰਤ ਅਪਣੇ ਭਾਸ਼ਣ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਰਿਆਂ ਦੇ ਸ਼ੰਕੇ ਦੂਰ ਕਰਦਿਆਂ ਕਿਹਾ ਕਿ ਬਜਟ ਵਿਚਲੀਆਂ ਰਾਹਤਾਂ ਜਦੋਂ ਆਮ ਲੋਕਾਂ ਤਕ ਪੁਜਣਗੀਆਂ ਤਾਂ ਉਹ ਕਾਂਗਰਸ ਸਰਕਾਰ ਨੂੰ  ਯਾਦ ਕਰਨਗੇ | ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਆਲੋਚਨਾ ਦੀ ਕਦਰ ਕਰਦੇ ਹਨ ਪਰ ਅਸਲ ਵਿਚ ਬਜਟ ਇਸ ਕਦਰ ਲੋਕ ਪੱਖੀ ਹੈ ਕਿ ਵਿਰੋਧੀ ਧਿਰਾਂ ਕੋਲ ਕਹਿਣ ਲਈ ਕੁੱਝ ਵੀ ਨਹੀਂ ਤੇ ਉਹ ਬੇਵਜ੍ਹਾ ਹੰਗਾਮਾ ਕਰ ਰਹੇ ਹਨ | 
ਵਿੱਤ ਮੰਤਰੀ ਨੇ ਕਿਹਾ ਕਿ ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਕੀਤੀ ਗਈ ਤੇ ਇਸ ਨਾਲ 30 ਲੱਖ ਗ਼ਰੀਬ ਬਜ਼ੁਰਗਾਂ ਨੂੰ  ਲਾਭ ਪੁਜਣਾ ਹੈ | ਇਸੇ ਤਰ੍ਹਾਂ ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51000 ਰੁਪਏ ਕੀਤੀ ਗਈ, ਨੌਕਰੀਆਂ 'ਚ ਮਹਿਲਾਵਾਂ ਨੂੰ  33 ਫ਼ੀ ਸਦੀ ਰਾਖਵਾਂਕਰਨ ਦਿਤਾ ਗਿਆ ਤੇ ਮਹਿਲਾਵਾਂ ਤੇ ਵਿਦਿਆਰਥੀਆਂ ਨੂੰ  ਸਰਕਾਰੀ ਬਸਾਂ ਵਿਚ ਸਫ਼ਰ ਮੁਫ਼ਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਇਹ ਸਹੂਲਤਾਂ ਆਮ ਵਿਅਕਤੀ ਤਕ ਪੁਜਣਗੀਆਂ ਤਾਂ ਉਨ੍ਹਾਂ ਨੰੂ ਲਾਭ ਮਿਲੇਗਾ | ਵਿਰੋਧੀ ਧਿਰਾਂ ਵਲੋਂ ਸਰਕਾਰੀ ਬਸਾਂ ਦੀ ਘਾਟ ਦੀ ਗੱਲ ਦਾ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸੇ ਬਜਟ ਵਿਚ 150 ਕਰੋੜ ਰੁਪਏ ਨਵੀਆਂ ਬਸਾਂ ਲਈ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਕੌਮੀ ਜੀਡੀਪੀ ਵਿਚ ਇਕ ਫ਼ੀ ਸਦੀ ਹਿੱਸਾ ਪਾਇਆ ਜਾਂਦਾ ਹੈ | ਪੰਜਾਬ ਤੋਂ ਕੌਮੀ ਟੈਕਸ ਵਿਚ ਕੁਲ 2.80 ਫ਼ੀ ਸਦੀ ਟੈਕਸ ਜਾਂਦਾ ਹੈ ਪਰ ਵਾਪਸੀ ਸਿਰਫ਼ 1.80 ਫ਼ੀ ਸਦੀ ਹੁੰਦੀ ਹੈ | 
ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਵਲੋਂ ਮੁਲਾਜ਼ਮਾਂ ਲਈ ਫ਼ੰਡਿੰਗ ਸਬੰਧੀ ਅੰਕੜਿਆਂ ਨੂੰ  ਗ਼ਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਦੋਂ ਕਿ ਮੁਲਾਜ਼ਮਾਂ ਲਈ 9000 ਕਰੋੜ ਰੁਪਏ ਅਨੁਮਾਨਤ ਖ਼ਰਚ ਵਿਚ ਰਾਖਵੀ ਕੀਤੀ ਰਾਸ਼ੀ 'ਚੋਂ ਲਿਆ ਜਾਵੇਗਾ | ਉਨ੍ਹਾਂ ਬਿਕਰਮ ਸਿੰਘ ਮਜੀਠੀਆ ਵਲੋਂ 8360 ਕਰੋੜ ਦੇ ਕੇਂਦਰ ਤੋਂ ਲਏ ਕਰਜ਼ੇ ਦੀ ਦੇਣਦਾਰੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਕੇਂਦਰ ਨੇ ਪੱਤਰ ਲਿਖ ਕੇ ਦਸਿਆ ਹੋਇਆ ਹੈ ਕਿ ਇਹ ਕਰਜ਼ੇ ਕੇਂਦਰ ਦੇ ਸਿਰ ਹੀ ਰਹੇਗਾ, ਪੰਜਾਬ ਸਰਕਾਰ ਦੀਆਂ ਕਿਤਾਬਾਂ ਵਿਚ ਨਹੀਂ ਚੜ੍imageimageਹੇਗਾ |

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement