
ਕੇਜਰੀਵਾਲ ਵਲੋਂ ਹਿੰਦੂਤਵ ਦੀ ਰਾਜਨੀਤੀ ਦਾ ਤੋੜ ਕੱਢਣ ਦੀ ਕੋਸ਼ਿਸ਼ ਦਾ ਸਿੱਟਾ
ਬਜ਼ੁਰਗਾਂ ਨੂੰ ਮੁਫ਼ਤ ਰਾਮ ਮੰਦਰ ਦੇ ਦਰਸ਼ਨ ਕਰਵਾਉਣ ਦਾ ਐਲਾਨ
ਨਵੀਂ ਦਿੱਲੀ, 10 ਮਾਰਚ (ਅਮਨਦੀਪ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਅਯੁਧਿਆ ਵਿਚ ਰਾਮ ਮੰਦਰ ਦੀ ਉਸਾਰੀ ਪੂਰੀ ਹੋਣ ਪਿਛੋਂ ਸਰਕਾਰ ਦਿੱਲੀ ਦੇ ਬਜ਼ੁਰਗਾਂ ਨੂੰ ਰਾਮ ਮੰਦਰ ਦੇ ਮੁਫ਼ਤ ਦਰਸ਼ਨ ਕਰਵਾਏਗੀ ਅਤੇ ਦਿੱਲੀ ਵਿਚ ਰਾਮ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਚ ਸਭ ਧਰਮਾਂ ਦਾ ਸਤਿਕਾਰ ਹੋ ਰਿਹਾ ਹੈ |
ਕੇਜਰੀਵਾਲ ਦੇ ਇਸ ਐਲਾਨ ਨੂੰ ਭਾਜਪਾ ਦੀ ਹਿੰਦੂਤਵ ਦੀ ਰਾਜਨੀਤੀ ਦਾ ਤੋੜ ਕੱੱਢਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ ਜਿਸ ਨਾਲ ਭਵਿੱਖ ਵਿਚ ਬਹੁਗਿਣਤੀ ਸਣੇ ਘੱਟ-ਗਿਣਤੀਆਂ ਦੇ ਵੋਟ ਬੈਂਕ ਨੂੰ ਮੁੱਠੀ ਵਿਚ ਕੀਤਾ ਜਾ ਸਕੇ | ਅੱਜ ਵਿਧਾਨ ਸਭਾ ਇਜਲਾਸ ਵਿਚ ਉਪ ਰਾਜਪਾਲ ਅਨਿਲ ਬੈਜਲ ਦੇ ਭਾਸ਼ਣ 'ਤੇ ਧਨਵਾਦ ਦਾ ਮਤਾ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ, Tਸਾਡੀ ਸਰਕਾਰ ਭਗਵਾਨ ਰਾਮ ਤੋਂ ਸੇਧ ਲੈ ਕੇ ਦਿੱਲੀ ਵਿਚ ਰਾਮ ਰਾਜ ਦੇ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |
ਸੁਪਰੀਮ ਕੋਰਟ ਦੇ ਹੁਕਮ ਪਿਛੋਂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਹੋ ਰਹੀ ਹੈ | ਉਸਾਰੀ ਮੁਕੰਮਲ ਹੋਣ ਮਗਰੋਂ ਦਿੱਲੀ ਦੇ ਸਾਰੇ ਬਜ਼ੁਰਗਾਂ ਨੂੰ ਇਕ ਵਾਰ ਮੁਫ਼ਤ ਰਾਮ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ | ਰਾਮ ਰਾਜ ਤੋਂ ਸੇਧ ਲੈ ਕੇ ਅਸੀਂ 10 ਸਿਧਾਂਤ ਬਣਾਏ ਹਨ ਜਿਸ ਨਾਲ ਸਭ ਨੂੰ ਰੋਟੀ, ਕਪੜਾ, ਮਕਾਨ, ਬਿਜਲੀ, ਪਾਣੀ, ਸਿੱਖਿਆ ਦੇਣਾ, ਔਰਤਾਂ ਤੇ ਬਜ਼ੁਰਗਾਂ ਦਾ ਬਰਾਬਰ ਸਤਿਕਾਰ ਕਰਨਾ ਸ਼ਾਮਲ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਭ ਧਰਮਾਂ ਦੇ ਲੋਕ ਬਰਾਬਰ ਹਨ, ਭਾਵੇਂ ਉਹ ਹਿੰਦੂ, ਮੁਸਲਮਾਨ, ਸਿੱਖ, ਇਸਾਈ ਜਾਂ ਕਿਸੇ ਵੀ ਜਾਤ ਦੇ ਹੋਣ, ਸਾਡੀ ਪਾਰਟੀ ਵਿਚ ਸਾਰਿਆਂ ਦਾ ਬਰਾਬਰ ਸਤਿਕਾਰ ਹੈ |ਸ਼੍ਰੀ ਰਾਮ ਚੰਦਰ ਜੀ ਨੇ ਸ਼ਬਰੀ ਦੇ ਝੂਠੇ ਬੇਰ ਖਾਧੇ ਸਨ ਜਿਨ੍ਹਾਂ ਤੋਂ ਸਾਨੂੰੰ ਪ੍ਰੇਰਣਾ ਲੈਣੀ ਚਾਹੀਦੀ ਹੈ |T
ਉਨ੍ਹਾਂ ਕਿਹਾ ਪੂਰੀ ਦੁਨੀਆ ਭਾਰਤ ਵੱਲ ਵੇਖ ਰਹੀ ਹੈ ਤੇ ਸਾਡੇ ਵਿਗਿਆਨੀਆਂ ਨੇ ਦੁਨੀਆ ਨੂੰ ਕਰੋਨਾ ਦੀਆਂ ਦੋ ਦੋ ਦਵਾਈਆਂ ਦਿਤੀਆਂ ਜਿਸ ਵਿਚ ਦਿੱਲੀ ਨੇ ਪਲਾਜ਼ਮਾ ਥੈਰੇਪੀ ਅਤੇ ਇਕੱਲੇ ਰਹਿ ਕੇ ਕਰੋਨਾ ਦਾ ਇਲਾਜ ਕਰਨ ਦੀ ਥੈਰੇਪੀ ਦਿਤੀ | ਪੂਰੀ ਦੁਨੀਆ ਦੇ ਮੁਕਾਬਲੇ ਸਿਰਫ਼ ਦਿੱਲੀ ਨੇ ਹੀ ਆਪਣੇ ਕਰੋਨਾ ਯੋਧਿਆ ਨੂੰ 1 ਕਰੋੜ ਦੀ ਰਕਮ ਦਿਤੀ |
ਉਨਾਂ ਕਰੋਨਾ ਦੇ ਔਖੇ ਵੇਲੇ ਵਿਚ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਦਿੱਲੀ ਦੇ ਡਾਕਟਰਾਂ, ਨਰਸਾਂ, ਸਿਹਤ ਮੁਲਾਜ਼ਮਾਂ ਆਦਿ ਦਾ ਸਦਨ ਵਲੋਂ ਧਨਵਾਦ ਕੀਤਾ ਤੇ ਕਿਹਾ ਗ਼ਰੀਬ ਤੇ ਅਮੀਰ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਦੇ ਇਕਸਾਰ ਮੌਕੇ ਮਿਲ ਰਹੇ ਹਨ ਤੇ ਸਿਖਿਆ ਪਿਛੋਂ ਨੌਕਰੀ ਦੇ ਵੀ ਇਕੋ ਜਿਹੇ ਮੌਕੇ ਮਿਲਣਗੇ |
ਉਨਾਂ੍ਹ ਕਿਹਾ ਕਿ ਪਿਛਲੇ 70 ਸਾਲ ਤੋਂ ਕਾਂਗਰਸ ਤੇ ਭਾਜਪਾ ਨੇ ਸਾਜ਼ਸ਼ ਅਧੀਨ ਲੋਕਾਂ ਨੂੰ ਅਨਪੜ੍ਹ ਰੱਖਿਆ ਤਾ ਕਿ ਕੋਈ ਇਨਾਂ੍ਹ ਨੂੰ ਸਵਾਲ ਨਾ ਕਰ ਸਕੇ | ਪਰ ਪਿਛਲੇ 6 ਸਾਲ ਵਿਚ ਦਿੱਲੀ 'ਚ ਆਏ ਸਿਖਿਆ ਦੇ ਇਨਕਲਾਬ ਨੇ ਦੋਹਾਂ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿਤੀਆਂ ਹਨ | ਇਸੇ ਦਾ ਨਤੀਜਾ ਹੈ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿਚ ਅਤੇ ਭਾਜਪਾ ਨਗਰ ਨਿਗਮ ਦੀ ਜ਼ਿਮਣੀ ਚੋਣ ਵਿਚ ਖ਼ਾਤਾ ਵੀ ਨਾ ਖੋਲ੍ਹ ਸਕੀ |
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 10 ਮਾਰਚ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |
ਫ਼ੋਟੋ ਕੈਪਸ਼ਨ:- ਦਿੱਲੀ ਵਿਧਾਨ ਸਭਾ ਵਿਚ ਤਕਰੀਰ ਦਿੰਦੇ ਹੋਏ ਕੇਜਰੀਵਾਲ |
image